ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 5.35 ਲੱਖ ਕਰੋੜ ਰੁਪਏ ਦੇ ਮਹੱਤਵਪੂਰਨ 'ਭਾਰਤਮਾਲਾ ਪ੍ਰਾਜੈਕਟ' ਫੰਡਾਂ ਦੀ ਘਾਟ ਕਾਰਨ ਵਿਚਾਲੇ ਲਟਕ ਗਿਆ ਹੈ। ਇਸ ਪ੍ਰਾਜੈਕਟ ਨੂੰ 2017 'ਚ ਸ਼ੁਰੂ ਕੀਤਾ ਗਿਆ, ਜੋ ਕਿ ਭਾਰਤ ਦੀ ਸਭ ਤੋਂ ਵੱਡੀ ਹਾਈਵੇਅ ਵਿਕਾਸ ਯੋਜਨਾ ਹੈ। ਫੰਡਾਂ ਦੀ ਘਾਟ ਕਾਰਨ ਇਸ ਪ੍ਰਾਜੈਕਟ ਨੂੰ ਪੂਰਾ ਕਰਨ 'ਚ ਦੇਰੀ ਹੋ ਰਹੀ ਹੈ। ਓਧਰ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਨੇ ਕਿਹਾ ਕਿ ਭਾਰਤਮਾਲਾ ਪ੍ਰਾਜੈਕਟ ਅਧੀਨ ਲਾਗੂ ਕੀਤੇ ਗਏ ਪ੍ਰਾਜੈਕਟਾਂ 'ਚ ਸੰਭਾਵਿਤ ਤੌਰ ਤੋਂ ਦੇਰੀ ਹੋ ਸਕਦੀ ਹੈ।
ਪ੍ਰਾਜੈਕਟ ਦੇ ਪਹਿਲੇ ਪੜਾਅ ਵਿਚ ਆਰਥਿਕ ਮਾਮਲਿਆਂ 'ਤੇ ਕੈਬਨਿਟ ਕਮੇਟੀ ਵਲੋਂ ਮਨਜ਼ੂਰ ਕੀਤੀ ਗਈ ਨਿਵੇਸ਼ ਯੋਜਨਾ ਮੁਤਾਬਕ 5.35 ਲੱਖ ਕਰੋੜ ਰੁਪਏ ਅੰਦਾਜ਼ਨ ਖਰਚ ਹੈ, ਜੋ ਕਿ ਸਾਲ ਦੀ ਮਿਆਦ (2017-18 ਤੋਂ 2021-22 ਤਕ) ਹੈ। ਇਸ ਪ੍ਰਾਜੈਕਟ ਦਾ ਮਕਸਦ ਆਰਥਿਕ ਗਲਿਆਰਾ ਦੇ ਵਿਕਾਸ, ਬੁਨਿਆਦੀ ਕੋਰੀਡੋਰ, ਸਰਹੱਦ ਅਤੇ ਕੌਮਾਂਤਰੀ ਕੁਨੈਕਟੀਵਿਟੀ ਸੜਕਾਂ, ਗ੍ਰੀਨਫੀਲਡ ਐਕਸਪ੍ਰੈੱਸ ਦੇ ਵਿਕਾਸ ਰਾਹੀਂ ਮਹੱਤਵਪੂਰਨ ਬੁਨਿਆਦੀ ਢਾਂਚੇ ਹਨ। ਪ੍ਰਾਜੈਕਟ ਦੇ ਪਹਿਲੇ ਪੜਾਅ ਵਿਚ ਉਸਾਰੀ ਲਈ ਕੁੱਲ 24,800 ਕਿਲੋਮੀਟਰ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ 'ਚ ਰਾਸ਼ਟਰੀ ਹਾਈਵੇਅ ਵਿਕਾਸ ਪ੍ਰਾਜੈਕਟ ਤਹਿਤ 10,000 ਕਿਲੋਮੀਟਰ ਦਾ ਕੰਮ ਵੀ ਸ਼ਾਮਲ ਹੈ।
ਪ੍ਰਾਜੈਕਟ ਦੇ ਵੱਖ-ਵੱਖ ਹਿੱਸਿਆਂ ਨੂੰ ਵੱਖ-ਵੱਖ ਏਜੰਸੀਆਂ— ਐੱਨ. ਐੱਚ. ਏ. ਆਈ. ਹਾਈਵੇਅ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ, ਸਟੇਟ ਪਬਲਿਕ ਵਰਕਜ਼ ਡਿਪਾਰਟਮੈਟਜ਼ (ਪੀ. ਡਬਲਿਊ. ਡੀ.) ਅਤੇ ਸਟੇਟ ਰੋਡ ਡਿਵੈਲਪਮੈਂਟ ਕਾਰਪੋਰੇਸ਼ਨਾਂ ਰਾਹੀਂ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵਲੋਂ ਲਾਗੂ ਕੀਤਾ ਜਾਵੇਗਾ।
ਟਵਿਟਰ ਨੇ ਚੋਣ ਕਮਿਸ਼ਨ ਦੇ ਨਾਂ 'ਤੇ ਚੱਲ ਰਹੇ ਫਰਜ਼ੀ ਅਕਾਊਂਟ ਕੀਤੇ ਮੁਅੱਤਲ
NEXT STORY