ਮੁਜ਼ੱਫਰਪੁਰ— ਮਾਲ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਮੁਜ਼ੱਫਰਪੁਰ ਦੀ ਖੇਤਰੀ ਟੀਮ ਨੇ ਹਥਿਆਰਬੰਦ ਸਰਹੱਦੀ ਫੋਰਸ (ਐੱਸ.ਐੱਸ.ਬੀ.) ਦੇ ਸਹਿਯੋਗ ਨਾਲ 5 ਕਰੋੜ ਰੁਪਏ ਤੋਂ ਵਧ ਮੁੱਲ ਦਾ ਵਿਦੇਸ਼ੀ ਸਿਗਰਟ ਬਰਾਮਦ ਕੀਤਾ ਹੈ। ਡੀ.ਆਰ.ਆਈ. ਦੇ ਸੂਤਰਾਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਐੱਸ.ਐੱਸ.ਬੀ. ਦੇ ਸਹਿਯੋਗ ਨਾਲ ਵੀਰਵਾਰ ਨੂੰ ਦੇਰ ਸ਼ਾਮ ਬੋਚਹਾ ਥਾਣਾ ਖੇਤਰ ਤੋਂ ਇਕ ਟਰੱਕ 'ਚੋਂ ਭਾਰੀ ਮਾਤਰਾ 'ਚ ਵਿਦੇਸ਼ੀ ਸਿਗਰਟ ਬਰਾਮਦ ਕੀਤਾ ਗਿਆ।
ਐੱਸ.ਐੱਸ.ਬੀ. ਦੇ ਜਵਾਨਾਂ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਪੁੱਛ-ਗਿੱਛ ਕੀਤੀ ਅਤੇ ਚਾਲਕ ਦੀ ਨਿਸ਼ਾਨਦੇਹੀ 'ਤੇ ਜ਼ਿਲੇ ਦੇ ਮੋਤੀਪੁਰ ਥਾਣਾ ਖੇਤਰ ਤੋਂ ਇਕ ਹੋਰ ਟਰੱਕ ਨੂੰ ਫੜਿਆ ਗਿਆ, ਜਿਸ 'ਚ ਵਿਦੇਸ਼ੀ ਸਿਗਰਟ ਭਰੀ ਸੀ। ਸੂਤਰਾਂ ਨੇ ਦੱਸਿਆ ਕਿ ਬਰਾਮਦ ਵਿਦੇਸ਼ੀ ਸਿਗਰਟ ਦੀ ਕੀਮਤ ਕਰੀਬ ਸਵਾ 5 ਕਰੋੜ ਰੁਪਏ ਹੈ, ਜਿਸ ਨੂੰ ਗੁਹਾਟੀ ਤੋਂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲਵਾਮਾ 'ਚ ਅੱਤਵਾਦੀਆਂ ਨੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ
NEXT STORY