ਜੰਮੂ— ਜੰਮੂ ਕਸ਼ਮੀਰ ਦੇ ਕਥਿਤ ਭਾਜਪਾ ਨੇਤਾ ਨੇ ਏਕੇ-47 ਰਾਈਫਲ ਨਾਲ ਤਸਵੀਰ ਖਿਚਵਾਉਣ ਨੂੰ ਲੈ ਕੇ ਮੁਆਫੀ ਮੰਗੀ ਹੈ। ਅਸ਼ੀਸ਼ ਸਰੀਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਹੋਣ 'ਤੇ ਉਨ੍ਹਾਂ ਨੂੰ ਪ੍ਰਕਿਰਿਆ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਹੁਣ ਅਸ਼ੀਸ਼ ਸਰੀਨ ਨੇ ਇਸ 'ਤੇ ਮੁਆਫੀ ਮੰਗੀ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਸਰਗਰਮ ਵਰਕਰ ਹਨ ਅਤੇ ਪਾਰਟੀ ਲਈ ਕੰਮ ਕਰਦੇ ਰਹਿਣਗੇ। ਨਾਲ ਹੀ ਪਾਰਟੀ ਨੇ ਇਸ ਗੱਲ ਤੋਂ ਪੱਲਾ ਝਾੜ ਦਿੱਤਾ ਅਤੇ ਕਿਹਾ ਕਿ ਪਾਰਟੀ ਦਾ ਉਸ ਨਾਲ ਕੋਈ ਸੰਬੰਧ ਨਹੀਂ ਹੈ।
ਜ਼ਿਕਰਯੋਗ ਹੈ ਕਿ ਅਸ਼ੀਸ਼ ਸਰੀਨ ਦੀ ਏਕੇ-47 ਨਾਲ ਇਕ ਤਸਵੀਰ ਵਾਇਰਲ ਹੋਈ ਹੈ। ਇਹ ਤਸਵੀਰ ਫਾਰੂਖ ਭੱਟ ਨਾਮ ਦੇ ਇਕ ਵਿਅਕਤੀ ਨੇ ਟਵਿੱਟਰ 'ਤੇ ਪੋਸਟ ਕੀਤੀ ਹੈ। ਭੱਟ ਨੇ ਟਵੀਟ 'ਚ ਲਿਖਿਆ ਹੈ, ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਅਸ਼ੀਸ਼ ਸਰੀਨ ਦੀ ਏਕੇ-47 ਨੂੰ ਦੇਖਦੇ ਹੋਏ ਆਪਣੇ ਫੇਸਬੁੱਕ 'ਤੇ ਇਕ ਤਸਵੀਰ ਪੋਸਟ ਕੀਤੀ ਹੈ। ਮੈਂ ਉਮੀਦ ਕਰਦਾ ਹਾਂ ਕਿ ਜੰਮੂ-ਕਸ਼ਮੀਰ ਪੁਲਸ ਸੀਰਨ ਦੇ ਖਿਲਾਫ ਸਖ਼ਤ ਕਾਰਵਾਈ ਕਰੇਗੀ। ਸਿਰਫ ਇਹ ਹੀ ਨਹੀਂ ਬਲਕਿ ਭੱਟ ਨੇ ਇਸ ਪੋਸਟ 'ਚ ਸਾਬਕਾ ਸੀ. ਐੈੱਮ. ਉਮਰ ਅਬਦੁੱਲਾ ਅਤੇ ਨੈਕਾਂ ਦੇ ਬੁਲਾਰੇ ਜੁਨੈਦ ਮੱਠੂ ਨੂੰ ਵੀ ਟੈਗ ਕੀਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਸਾਲ 2014 'ਚ ਅਜਿਹੀ ਹੀ ਇਕ ਤਸਵੀਰ ਪੀ. ਡੀ. ਪੀ. ਨੇਤਾ ਜੁਵੋਦ ਮੀਰ ਦੀ ਵੀ ਸਾਹਮਣੇ ਆ ਚੁੱਕੀ ਹੈ।
ਤਨਖ਼ਾਹ 'ਚ ਮਿਲੇ ਸਿੱਕੇ ਤਾਂ ਸਦਮੇ ਨਾਲ ਹੋਈ ਕਰਮਚਾਰੀ ਦੀ ਮੌਤ
NEXT STORY