ਨਵੀਂ ਦਿੱਲੀ— ਬੀਜੇਪੀ ਨੇਤਾ ਵਿਜੇਂਦਰ ਗੁਪਤਾ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ਤੋਂ ਇਨ੍ਹਾਂ ਦੇ ਦੋਸ਼ਾਂ 'ਤੇ ਮੁਆਫੀ ਮੰਗਣ ਦੀ ਮੰਗ ਕੀਤੀ ਕਿ ਉਹ ਆਪ ਮੁੱਖੀ ਦੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਦਾ ਹਿੱਸਾ ਹਨ। ਗੁੱਪਤਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਤੇ ਸਿਸੋਦੀਆ ਮੁਆਫੀ ਨਹੀਂ ਮੰਗਦੇ ਹਨ ਤਾਂ ਉਹ ਉਨ੍ਹਾਂ ਖਿਲਾਫ ਦਿਵਾਨੀ ਅਤੇ ਫੌਜਦਾਰੀ ਕਾਰਵਾਈ ਸ਼ੁਰੂ ਕਰਨਗੇ।
ਦਿੱਲੀ ਵਿਧਾਨ ਸਭਾ ਦੇ ਵਿਰੋਧੀ ਦੇ ਨੇਤਾ ਗੁੱਪਤਾ ਪਹਿਲਾਂ ਹੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਖਿਲਾਫ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ ਤੇ ਉਨ੍ਹਾਂ 'ਤੇ ਦੋਸ਼ ਲਗਾ ਚੁੱਕੇ ਹਨ ਕਿ ਉਹ ਅਰਵਿੰਦ ਕੇਜਰੀਵਾਲ ਦੀ ਹੱਤਿਆ ਕਰਵਾਉਣ ਦੀ ਸਾਜ਼ਿਸ਼ 'ਚ ਉਨ੍ਹਾਂ ਨੂੰ ਗਲਤ ਢੰਗ ਨਾਲ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਗੁੱਪਤਾ ਨੇ ਇਕ ਬਿਆਨ 'ਚ ਕਿਹਾ, 'ਜੇਕਰ ਸਿਸੋਦੀਆ ਤੇ ਕੇਜਰੀਵਾਲ ਆਪਣੇ ਮਾਣਹਾਨੀਕਾਰਕ, ਝੂਠੇ ਤੇ ਬੇਬੁਨਿਆਦ ਦੋਸ਼ਾਂ ਨੂੰ ਲੈ ਕੇ ਸੱਤ ਦਿਨਾਂ ਤੋਂ ਮੁਆਫੀ ਮੰਗਣ 'ਚ ਅਸਫਲ ਰਹਿੰਦੇ ਹਨ ਤਾਂ ਮੈਂ ਅਧਿਕਾਰਕ ਅਦਾਲਤ 'ਚ ਉਨ੍ਹਾਂ ਖਿਲਾਫ ਦਿਵਾਨੀ ਤੇ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਲਈ ਮਜ਼ਬੂਰ ਹੋ ਜਾਵਾਂਗਾ।
ਕੇਜਰੀਵਾਲ ਨੇ ਹਾਲ ਹੀ 'ਚ ਇਕ ਪੰਜਾਬੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਦੋਸ਼ ਲਗਾਇਆ ਸੀ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਗਈ। ਉਸੇ ਤਰ੍ਹਾਂ ਬੀਜੇਪੀ ਉਨ੍ਹਾਂ ਦੀ, ਉਨ੍ਹਾਂ ਦੇ ਨਿਜੀ ਸੁਰੱਖਿਆ ਅਧਿਕਾਰੀ ਹੱਥੋਂ ਮਕਵਾਉਣਾ ਚਾਹੁੰਦੀ ਹੈ। ਇਸ ਦੋਸ਼ 'ਤੇ ਗੁੱਪਤਾ ਨੇ ਟਵੀਟ ਕੀਤਾ, '4 ਮਈ ਨੂੰ ਥੱਪੜ ਕਾਂਡ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੰਪਰਕ ਅਧਿਕਾਰੀ ਤੋਂ ਉਨ੍ਹਾਂ ਦੇ ਵਾਹਨ ਦੇ ਆਲੇ ਦੁਆਲੇ ਸੁਰੱਖਿਆ ਹਟਾ ਲੈਣ ਨੂੰ ਕਿਹਾ, 'ਮੁੱਖ ਮੰਤਰੀ ਦਾ ਨਿਰਦੇਸ਼ ਰੋਜਨਾਮਚੇ 'ਚ ਦਰਜ ਹੈ। ਤੁਹਾਨੂੰ ਇਸ ਤੋਂ ਚੋਣ ਸਬੰਧੀ ਫਾਇਦਾ ਨਹੀਂ ਮਿਲ ਸਕਿਆ ਕਿਉਂਕਿ ਮੈਂ ਇਸ ਦਾ ਪਰਦਾਫਾਸ਼ ਕਰ ਦਿੱਤਾ। ਅਜਿਹੇ 'ਚ ਕੁੰਠਾ 'ਚ ਆ ਕੇ ਕੇਜਰੀਵਾਲ ਕਹਿ ਰਹੇ ਹਨ ਕਿ ਉਨ੍ਹਾਂ ਦੇ ਪੀ.ਐੱਸ.ਓ. ਬੀਜੇਪੀ ਨੂੰ ਰਿਪੋਰਟ ਕਰਦੇ ਹਨ।'
ਇਸ ਤੋਂ ਬਾਅਦ ਸਿਸੋਦੀਆ ਨੇ ਗੁੱਪਤਾ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਅਤੇ ਕਿਹਾ ਕਿ ਵਿਜੇਂਦਰ ਗੁੱਪਤਾ ਦੇ ਇਸ ਟਵੀਟ ਨੇ ਸਾਬਿਤ ਕਰ ਦਿੱਤਾ ਹੈ ਕਿ ਬੀਜੇਪੀ ਨੂੰ ਮੁੱਖ ਮੰਤਰੀ ਦੀ ਦੈਨਿਕ ਸੁਰੱਖਿਆ ਯੋਜਨਾ ਦੀ ਜਾਣਕਾਰੀ ਮਿਲ ਰਹੀ ਹੈ।
ਸਾਬਕਾ ਫੌਜੀਆਂ ਦੀ ਹੈਲਥ ਸਕੀਮ 'ਚ ਹੋਇਆ 500 ਕਰੋੜ ਰੁਪਏ ਦਾ ਘਪਲਾ!
NEXT STORY