ਨਵੀਂ ਦਿੱਲੀ— ਭਾਜਪਾ ਆਉਣ ਵਾਲੀਆਂ ਲੋਕਸਭਾ ਚੋਣਾਂ ਦੀ ਤਿਆਰੀ 'ਚ ਲੱਗੀ ਹੋਈ ਹੈ, ਜਿਸ ਕਰਕੇ ਉਹ ਆਪਣੇ ਸਹਿਯੋਗੀਆਂ ਪਾਰਟੀਆਂ ਨੂੰ ਵੀ ਮਨਾਉਣ 'ਚ ਵੀ ਲੱਗੀ ਹੋਈ ਹੈ। ਪਾਰਟੀ ਪ੍ਰਧਾਨ ਅਮਿਤ ਸ਼ਾਹ ਇਸ ਬਾਰੇ ਕੱਲ ਬੁੱਧਵਾਰ ਨੂੰ ਸ਼ਿਵਸੈਨਾ ਮੁਖੀ ਉਦੈ ਠਾਕਰੇ ਨਾਲ ਮੁਲਾਕਾਤ ਕਰਨਗੇ।
ਮੁੰਬਈ ਦੇ ਪਾਲਘਰ 'ਚ ਹੋਈਆਂ ਉਪਚੋਣਾਂ ਤੋਂ ਬਾਅਦ ਦੋਵੇ ਪਾਰਟੀਆਂ ਦੀਆਂ ਇਹ ਪਹਿਲੀ ਮੁਲਾਕਾਤ ਹੋਵੇਗੀ। ਇਨ੍ਹਾਂ ਚੋਣਾਂ 'ਚ ਦੋਵਾਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ ਸਨ। ਦੋਵਾਂ ਹੀ ਪਾਰਟੀਆਂ ਦੇ ਵਿਚਕਾਰ ਕਾਫੀ ਸਮੇਂ ਤੋਂ ਨਾਰਾਜ਼ਗੀ ਚੱਲ ਰਹੀ ਹੈ ਅਤੇ ਸ਼ਿਵਸੈਨਾ ਕਈ ਮੁੱਦਿਆਂ 'ਤੇ ਭਾਜਪਾ 'ਤੇ ਨਿਸ਼ਾਨਾ ਕੱਸਦੀ ਨਜ਼ਰ ਆਈ ਹੈ। ਜਿਸ ਕਰਕੇ ਹੁਣ ਭਾਜਪਾ ਪਾਰਟੀਆਂ ਨੂੰ ਮਨਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ।
ਦੱਸਣਾ ਚਾਹੁੰਦੇ ਹਾਂ ਕਿ ਬਿਹਾਰ ਦੇ ਗੱਠਜੋੜ ਸਰਕਾਰ 'ਚ ਨਰਾਜ਼ਗੀ ਦੇਖਣ ਨੂੰ ਮਿਲੀ ਹੈ। ਜਿਥੇ ਨਿਤੀਸ਼ ਕੁਮਾਰ ਦੀਆਂ ਕਈ ਮੰਗਾਂ ਅਤੇ ਹੋਰ ਨੇਤਾਵਾਂ ਵੱਲੋਂ ਵੀ ਤਿੱਖੇ ਸ਼ਬਦਾਂ ਦੇ ਵਾਰ ਕੀਤੇ ਜਾ ਰਹੇ ਹਨ। ਜਿਨਾਂ ਨੂੰ ਮਨਾਉਣਾ ਆਮ ਚੋਣਾਂ ਦੇ ਕਰਕੇ ਭਾਜਪਾ ਲਈ ਜ਼ਰੂਰੀ ਹੋ ਰਿਹਾ ਹੈ।
ਖਹਿਰਾ ਖਿਲਾਫ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ, ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਡੀਓ
NEXT STORY