ਨਵੀਂ ਦਿੱਲੀ (ਭਾਸ਼ਾ)–ਦੁਰਗਾ ਮੰਦਿਰ ਵਿਚ ਮੂਰਤੀਆਂ ਦੀ ਸਥਾਪਨਾ ਲਈ ਮੰਗਲਵਾਰ ਨੂੰ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਸਹਿਯੋਗ ਦਿੱਤਾ। ਸੋਭਾ ਯਾਤਰਾ ਦੌਰਾਨ ਸੂਫੀ ਗਾਇਕ ਅਤੇ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਦਾ ਮੋਬਾਇਲ ਚੋਰੀ ਹੋ ਗਿਆ। ਪੁਲਸ ਨੇ ਦੱਸਿਆ ਕਿ ਲਗਭਗ ਇਕ ਵਜੇ ਹੰਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਮੋਬਾਇਲ ਗਾਇਬ ਹੈ। ਉਨ੍ਹਾਂ ਨੇ ਆਸ-ਪਾਸ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਪੁਲਸ ਘਟਨਾ ਸਬੰਧੀ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ।
ਆਪਣੇ ਸਾਮਾਨ ਨਾਲ 'ਜਮਜਮ ਪਾਣੀ' ਲਿਆ ਸਕਦੇ ਹਨ ਹੱਜ ਯਾਤਰੀ : ਏਅਰ ਇੰਡੀਆ
NEXT STORY