ਮੱਧਪ੍ਰਦੇਸ਼-ਮੱਧਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਵੱਡੀ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਾਰਟੀ ਨੇ 3 ਸਾਬਕਾ ਮੰਤਰੀਆਂ ਸਮੇਤ 64 ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਬੀ. ਜੇ. ਪੀ. ਨੇ ਸਾਬਕਾ ਕੇਂਦਰੀ ਮੰਤਰੀ ਸਰਤਾਜ ਸਿੰਘ, ਰਾਜ ਦੇ ਸਾਬਕਾ ਮੰਤਰੀ ਰਾਮਕ੍ਰਿਸ਼ਣ ਕੁਸੁਮਾਰਿਆ ਅਤੇ ਗਵਾਲੀਅਰ ਦੀ ਸਾਬਕਾ ਮੇਅਰ ਸਮੀਖਿਆ ਗੁਪਤਾ ਸਮੇਤ 64 ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ।
ਬੀ. ਜੇ. ਪੀ. ਨੇ ਇਨ੍ਹਾਂ 3 ਵੱਡੇ ਨੇਤਾਵਾਂ ਨੂੰ ਟਿਕਟ ਨਹੀਂ ਦਿੱਤੀ ਸੀ, ਜਿਸ ਕਾਰਨ ਉਹ ਕਾਂਗਰਸ ਦੇ ਟਿਕਟ ਤੋਂ ਚੋਣ ਲੜਨ ਜਾ ਰਹੇ ਹਨ। ਇਨ੍ਹਾਂ ਬਾਗੀਆਂ ਨੂੰ 6 ਸਾਲ ਦੇ ਲਈ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀ. ਜੇ. ਪੀ. ਨੇ ਵੱਡੀ ਅਨੁਸ਼ਾਸ਼ਨਹੀਣ ਕਾਰਵਾਈ ਕਰਦੇ ਹੋਏ 64 ਬਾਗੀਆਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ।
ਪਾਰੀਕਰ ਦੀ ਹਾਲਤ 'ਚ ਆਇਆ ਸੁਧਾਰ
NEXT STORY