ਨਾਂਦੇੜ (ਮਹਾਰਾਸ਼ਟਰ)- ਆਪਣੇ ਪ੍ਰੇਮੀ ਦਾ ਕਤਲ ਕੀਤੇ ਜਾਣ ਤੋਂ ਬਾਅਦ ਉਸ ਦੀ ਲਾਸ਼ ਨਾਲ ‘ਵਿਆਹ’ ਕਰ ਕੇ ਸੁਰਖੀਆਂ ’ਚ ਆਈ ਆਂਚਲ ਮਾਮਿਡਵਾਰ ਨੇ ਆਪਣੇ ਸਹੁਰੇ ਘਰ ਦੇ ਇਕ ਮੈਂਬਰ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਆਂਚਲ ਦਾ ਦੋਸ਼ ਹੈ ਕਿ ਪ੍ਰੇਮੀ ਸਕਸ਼ਮ ਤਾਟੇ ਦੇ ਪਰਿਵਾਰ ਦੇ ਇਕ ਮੈਂਬਰ ਵੱਲੋਂ ਕਥਿਤ ਦੁਰਵਿਵਹਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਉਨ੍ਹਾਂ ਦਾ ਘਰ ਛੱਡਣਾ ਪਿਆ। ਹਾਲਾਂਕਿ, ਉਸ ਨੇ ਕਿਹਾ ਕਿ ਸਕਸ਼ਮ ਦੇ ਪ੍ਰਤੀ ਉਸ ਦਾ ਪਿਆਰ ਅੱਜ ਵੀ ਪਹਿਲਾਂ ਵਰਗਾ ਹੀ ਹੈ।
ਸਕਸ਼ਮ ਤਾਟੇ ਦਾ ਪਿਛਲੇ ਸਾਲ 27 ਨਵੰਬਰ ਨੂੰ ਆਂਚਲ ਦੇ ਪਿਤਾ ਅਤੇ ਭਰਾਵਾਂ ਨੇ ਕਥਿਤ ਤੌਰ ’ਚ ਕਤਲ ਕਰ ਦਿੱਤਾ ਸੀ, ਕਿਉਂਕਿ ਉਹ ਦੋਵਾਂ ਦੇ ਅੰਤਰਜਾਤੀ ਪ੍ਰੇਮ ਸਬੰਧਾਂ ਦੇ ਖਿਲਾਫ ਸਨ। ਸਕਸ਼ਮ ਦੇ ਕਤਲ ਤੋਂ ਬਾਅਦ ਆਂਚਲ ਨੇ ਉਸ ਦੀ ਲਾਸ਼ ਨਾਲ ਵਿਆਹ ਕੀਤਾ ਸੀ ਅਤੇ ਫਿਰ ਉਸ ਦੇ ਪਰਿਵਾਰ ਨਾਲ ਰਹਿਣ ਲੱਗੀ ਸੀ। ਆਂਚਲ ਨੇ ਹੁਣ ਮੀਡੀਆ ਨਾਲ ਗੱਲਬਾਤ ’ਚ ਦੋਸ਼ ਲਾਇਆ ਕਿ ਸਕਸ਼ਮ ਦੇ ਪਰਿਵਾਰ ਦੇ ਇਕ ਮੈਂਬਰ ਨੇ ਉਸ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਕਾਰਨ ਉਸ ਨੇ ਉਨ੍ਹਾਂ ਦਾ ਘਰ ਛੱਡਣ ਦਾ ਫੈਸਲਾ ਕੀਤਾ। ਹਾਲਾਂਕਿ, ਇਸ ਸਬੰਧ ’ਚ ਤਾਟੇ ਪਰਿਵਾਰ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤ੍ਰਿਣਮੂਲ ਕਾਂਗਰਸ ਦੇ ਨੇਤਾ ਸਬਯਸਾਚੀ ਦੱਤਾ ’ਤੇ ਮੁੜ ਸੁੱਟੇ ਗਏ ਆਂਡੇ
NEXT STORY