ਸਿਰਫ 20 ਰੁਪਿਆਂ ਲਈ ਨਾਬਾਲਗ ਭਰਾ ਦਾ ਕੀਤਾ ਕਤਲ

You Are HereNational
Wednesday, March 14, 2018-12:22 PM

ਕਰਨਾਲ — ਮੁੱਖ ਮੰਤਰੀ ਦੇ ਸ਼ਹਿਰ ਕਰਨਾਲ ਵਿਚ ਸਿਰਫ 20 ਰੁਪਏ ਦੀ ਖਾਤਰ 14 ਸਾਲ ਦੇ ਬੱਚੇ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਸਦਰ ਬਾਜ਼ਾਰ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਬੱਚੇ ਨੂੰ ਮਾਰਨ ਸਮੇਂ ਉਸ ਦੇ ਗੁਪਤਅੰਗ 'ਤੇ ਕਈ ਵਾਰ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਤੇ ਮ੍ਰਿਤਕ ਦੋਵੇਂ ਭਰਾ ਹਨ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
 

Edited By

Harinder Kaur

Harinder Kaur is News Editor at Jagbani.

Popular News

!-- -->