ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 19 ਸਾਲ ਦਾ ਸਕਾ ਭਰਾ ਆਪਣੀ 10 ਸਾਲਾ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਜਦੋਂ ਕੁੜੀ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਤਾਂ ਉਸ ਨੇ ਬੇਟੇ ਨੂੰ ਸਮਝਾਉਣ ਦੀ ਬਜਾਏ ਬੇਟੀ ਨੂੰ ਹੀ ਸਮਝਾਇਆ ਕਿ ਉਹ ਇਹ ਗੱਲ ਕਿਸੇ ਹੋਰ ਨੂੰ ਨਾ ਦੱਸੇ। ਦਿੱਲੀ ਦੇ ਮੋਰੀਆ ਐਂਕਲੇਵ ਇਲਾਕੇ 'ਚ ਦਿੱਲੀ ਪੁਲਸ ਦਾ 'ਨਿਰਭੀਕ ਪ੍ਰੋਗਰਾਮ' ਸੀ। ਇਸ ਦੌਰਾਨ ਦਿੱਲੀ ਪੁਲਸ ਇਕ ਸਰਕਾਰੀ ਸਕੂਲ 'ਚ ਸੀ। ਉੱਥੇ ਇਕ 10 ਸਾਲਾ ਚੌਥੀ ਜਮਾਤ ਦੀ ਵਿਦਿਆਰਥਣ ਨੇ ਪੁਲਸ ਨੂੰ ਆਪਬੀਤੀ ਲਿਖ ਕੇ ਦਿੱਤੀ, ਜਿਸ 'ਚ ਵਿਦਿਆਰਥਣ ਨੇ ਦੱਸਿਆ ਕਿ ਬੀਤੇ ਇਕ ਸਾਲ ਤੋਂ ਉਸ ਦਾ ਭਰਾ ਬਲਾਤਕਾਰ ਕਰ ਰਿਹਾ ਹੈ। ਇਸ 'ਚ ਵਿਦਿਆਰਥਣ ਨੇ ਆਪਣੇ ਨਾਲ ਹੋ ਰਹੀ ਸਾਰੀ ਘਟਨਾ ਬਾਰੇ ਖੁੱਲ੍ਹ ਕੇ ਲਿਖਿਆ। ਚਿੱਠੀ ਪੁਲਸ ਨੇ ਖੋਲ੍ਹੀ ਤਾਂ ਉਹ ਵੀ ਹੈਰਾਨ ਰਹਿ ਗਈ। ਇਸ ਘਟਨਾ ਬਾਰੇ ਵਿਦਿਆਰਥਣ ਨੇ ਆਪਣੀ ਮਾਂ ਨੂੰ ਵੀ ਜਾਣਕਾਰੀ ਦਿੱਤੀ ਪਰ ਮਾਂ ਨੇ ਬੱਚੀ ਦੀ ਮਦਦ ਨਹੀਂ ਕੀਤੀ, ਸਗੋਂ ਬੱਚੀ ਨੂੰ ਹੀ ਧਮਕਾਇਆ ਕਿ ਉਹ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸੇ। ਦੂਜੇ ਪਾਸੇ ਬੱਚੀ ਦਾ ਭਰਾ ਲਗਾਤਾਰ ਯੌਨ ਸ਼ੋਸ਼ਣ ਕਰਦਾ ਰਿਹਾ।
ਇਸ ਦੌਰਾਨ ਦਿੱਲੀ ਪੁਲਸ, ਉੱਤਰ ਪੱਛਮੀ ਜ਼ਿਲੇ ਦੇ ਵੱਖ-ਵੱਖ ਸਕੂਲਾਂ 'ਚ 'ਨਿਰਭੀਕ ਯੋਜਨਾ' ਦੇ ਅਧੀਨ ਪ੍ਰੋਗਰਾਮ ਆਯੋਜਿਤ ਕਰ ਰਹੀ ਸੀ। ਸੋਮਵਾਰ ਨੂੰ ਟੀਮ ਨੇ ਬੱਚੀ ਦੇ ਸਕੂਲ 'ਚ ਵੀ ਕੈਂਪ ਆਯੋਜਿਤ ਕੀਤਾ ਸੀ। ਪੁਲਸ ਨੇ ਇੱਥੇ ਇਕ ਲੈਟਰ ਬਾਕਸ ਲਗਾਇਆ ਸੀ। ਉਸੇ ਲੈਟਰ ਬਾਕਸ 'ਚ ਬੱਚੀ ਨੇ ਸਾਰੀ ਗੱਲ ਲਿਖ ਕੇ ਪਾ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਵਿਦਿਆਰਥਣ ਦੇ ਭਰਾ ਨੂੰ ਪੋਕਸੋ ਐਕਟ ਅਤੇ ਬਲਾਤਕਾਰ ਦੀਆਂ ਧਾਰਾਵਾਂ ਦੇ ਅਧੀਨ ਗ੍ਰਿਫਤਾਰ ਕਰ ਲਿਆ।
ਹਰਿਆਣਾ: ਨਿਯਮ ਬਣਨ ਦੇ ਬਾਵਜੂਦ ਵੀ ਕਿਸੇ ਪ੍ਰਾਈਵੇਟ ਸਕੂਲ ਨੇ ਨਹੀਂ ਦਿੱਤੀ ਆਡਿਟ ਰਿਪੋਰਟ
NEXT STORY