ਰਾਜਸਥਾਨ— ਰਾਜਸਥਾਨ ਦੇ ਚੁਰੂ ਜ਼ਿਲੇ ਦੇ ਸਰਦਾਰਸ਼ਹਿਰ 'ਚ ਨਿੱਜੀ ਬੱਸ ਅਤੇ ਟਰੱਕ ਦੀ ਆਹਮਣੇ-ਸਾਹਮਣੇ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਯਾਤਰੀ ਜ਼ਖਮੀ ਹੋ ਗਏ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਕੁਝ ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਦੂਜੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੇ ਬਾਅਦ ਹੜਕੰਪ ਮਚ ਗਿਆ। ਹਾਦਸ ਦੇ ਬਾਅਦ ਤੁਰੰਤ ਮੌਕੇ 'ਤੇ ਪੁੱਜੀ ਪੁਲਸ ਪਿੰਡ ਵਾਸੀਆਂ ਨੇ ਰਾਹਤ ਕੰਮ ਸ਼ੁਰੂ ਕਰਕੇ ਬੱਸ 'ਚ ਫਸੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ 'ਚ ਟਰੱਕ ਚਾਲਕ ਦੀ ਟਰੱਕ 'ਚ ਫਸਣ ਨਾਲ ਮੌਤ ਹੋ ਗਈ। ਸਰਦਾਰਸ਼ਹਿਰ ਥਾਣੇ ਦੇ ਐਸ.ਆਈ ਮਲਕਿਅਤ ਸਿੰਘ ਨੇ ਦੱਸਿਆ ਕਿ ਭੋਜਾਸਰ ਫਾਂਟੇ ਨੇੜੇ ਤੇਜ਼ ਰਫਤਾਰ ਨਾਲ ਆ ਰਹੇ ਟਰੱਕ ਨੇ ਯਾਤਰੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਪਲਟ ਗਈ ਅਤੇ ਉਸ 'ਚ ਸਵਾਰ ਯਾਤਰੀ ਫਸ ਗਏ, ਜਿਨ੍ਹਾਂ ਨੂੰ ਮੁਸ਼ਕਲ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਪੁਲਸ ਨੇ ਹਾਦਸੇ 'ਚ ਮ੍ਰਿਤ ਚਾਲਕ ਦੀ ਲਾਸ਼ ਹਸਪਤਾਲ ਦੇ ਮੋਰਚਰੀ ਘਰ 'ਚ ਰੱਖਵਾ ਦਿੱਤੀ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਸ਼ਨ 2019 : ਟੀ.ਐੈੱਮ.ਸੀ. ਨੂੰ ਹਾਰ ਦੇਣ ਲਈ ਬੰਗਾਲ ਭਾਜਪਾ ਦਾ 'ਬਲਿਊਪਿ੍ੰਟ' ਤਿਆਰ
NEXT STORY