ਸੁਲਤਾਨਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਪੂਰਵਾਂਚਲ ਐਕਸਪ੍ਰੈੱਸ 'ਤੇ ਬੁੱਧਵਾਰ ਸਵੇਰੇ ਤੇਜ਼ ਰਫਤਾਰ ਨਾਲ ਜਾ ਰਹੀ ਕਾਰ ਅੱਗੇ ਚੱਲ ਰਹੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ ਸਵਾਰ ਤਿੰਨ ਟੈਨਿਸ ਖਿਡਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ, ਹਾਦਸਾ ਧਨਪਤਗੰਜ ਥਾਣਾ ਖਏਤਰ ਦੇ ਸੁਖਬਡੇਰੀ ਕੋਲ ਸਵੇਰੇ ਕਰੀਬ 5.30 ਵਜੇ ਵਾਪਰਿਆ। ਕਾਰ 'ਚ 6 ਲੋਕ ਸਵਾਰ ਸਨ ਅਤੇ ਸਾਰੇ ਸਥਾਨਕ ਟੈਨਿਸ ਖਿਡਾਰੀ ਸਨ। ਉਹ ਲਖਨਊ 'ਚ ਖੇਡਣ ਤੋਂ ਬਾਅਦ ਦੇਵਰੀਆ ਪਰਤ ਰਹੇ ਸਨ।
ਸ਼ੁਰੂਆਤੀ ਜਾਂਚ 'ਚ ਕਾਰ ਦੀ ਰਫ਼ਤਾਰ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਗੱਲ ਸਾਹਮਣੇ ਆਈ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ 'ਚ ਸਵਾਰ ਲੋਕ ਅੰਦਰ ਫਸ ਗਏ। ਸੂਚਨਾ ਮਿਲਦੇ ਹੀ ਡਿਪਟੀ ਜ਼ਿਲ੍ਹਾ ਮੈਜਿਸਟ੍ਰੇਟ ਬਲਦੀਰਾਏ ਪ੍ਰਭਾਤ ਸਿੰਘ, ਪੁਲਸ ਖੇਤਰ ਅਧਿਕਾਰੀ ਬਲਦੀਰਾਏ ਆਸ਼ੂਤੋਸ਼ ਕੁਮਾਰ, ਥਾਣਾ ਮੁਖਈ ਬਲਦੀਰਾਏ ਮਹੇਂਦਰ ਪ੍ਰਤਾਪ ਸਿੰਘ, ਥਾਣਾ ਮੁਖੀ ਧਨਪਤਗੰਜ ਅੰਜੂ ਮਿਸ਼ਰਾ ਅਤੇ ਯੂਪੀਡਾ ਦੇ ਸੁਰੱਖਿਆ ਕਰਮਚਾਰੀ ਮੌਕੇ 'ਤੇ ਪਹੁੰਚੇ।
ਪੁਲਸ ਖੇਤਰ ਅਧਿਕਾਰੀ ਆਸ਼ੂਤੋਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਕਾਰ ਦਾ ਦਰਵਾਜ਼ਾ ਤੋੜ ਕੇ ਉਸ 'ਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ ਤਿੰਨ ਲੋਕਾਂ ਨੂੰ ਬਿਹਤਰ ਇਲਾਜ ਲਈ ਅਯੁੱਧਿਆ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਦੇਵਰੀਆ ਵਾਸੀ ਨਿਤਿਆ ਪ੍ਰਜਾਪਤੀ (22), ਇਰਫਾਨ ਅੰਸਾਰੀ (20) ਅਤੇ ਭਾਗਲਪੁਰ ਵਾਸੀ ਅਨਿਕੇਤ (24) ਵਜੋਂ ਹੋਈ ਹੈ। ਜ਼ਖ਼ਮੀਆਂ 'ਚ ਆਨੰਦ ਯਾਦਵ (23), ਰਾਜੂ (22) ਅਤੇ ਪੱਛਮੀ ਬੰਗਾਲ ਦੇ ਬੀਰਭੂਮ ਵਾਸੀ ਜਯੰਤੋ ਸ਼ਰਮਾ (30) ਸ਼ਾਮਲ ਹਨ।
ਜ਼ਖਮੀ ਟੈਨਿਸ ਖਿਡਾਰੀ ਜਯੰਤੋ ਸ਼ਰਮਾ ਨੇ ਕਿਹਾ ਕਿ ਉਹ ਲਖਨਊ 'ਚ ਖੇਡਣ ਤੋਂ ਬਾਅਦ ਦੇਵਰੀਆ ਵਾਪਸ ਆ ਰਹੇ ਸਨ। ਯਾਤਰਾ ਦੌਰਾਨ ਉਹ ਕਾਰ 'ਚ ਸਾਰੇ ਸੁੱਤੇ ਪਏ ਸਨ। ਅਚਾਨਕ ਹੋਈ ਜ਼ੋਰਦਾਰ ਟੱਕਰ ਨਾਲ ਉਹ ਜਾਗ ਗਿਆ। ਉਸ ਨੇ ਦੱਸਿਆ ਕਿ ਕਾਰ ਟਰੱਕ 'ਚ ਬੁਰੀ ਤਰ੍ਹਾਂ ਫਸ ਗਈ ਸੀ ਅਤੇ ਉਸ ਦੇ ਸਾਥੀ ਖੂਨ ਨਾਲ ਲੱਥਪੱਥ ਸਨ। ਰਾਹਗੀਰਾਂ ਨੇ ਕਾਰ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਭੱਜ ਗਿਆ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਹਿਰੀ ਗਰੀਬਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ : ਪੰਜਾਬ ਨੂੰ 1.05 ਲੱਖ ਤੇ ਹਰਿਆਣਾ ਨੂੰ 74658 ਘਰ ਮਿਲੇ
NEXT STORY