ਹਿਮਾਚਲ ਪ੍ਰਦੇਸ਼— ਪਿੰਜੌਰ-ਬੱਦੀ ਮਾਰਗ 'ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ। ਟਰੱਕ ਤੇ ਕਾਰ ਦੇ ਆਹਮੋ-ਸਾਹਮਣੇ ਟੱਕਰ ਹੋ ਗਈ। ਕਾਰ ਵਿੱਚ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸਨੂੰ ਸਥਾਨਕ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਓਵਰ ਟੇਕ ਹੋਣ ਦੀ ਵਜ੍ਹਾ ਕਰਕੇ ਵਾਪਰਿਆ। ਕਾਰ ਵਿੱਚ ਸਵਾਰ 5 ਲੋਕ ਬੱਦੀ ਦੀ ਕਿਸੇ ਨਿੱਜੀ ਫੈਕਟਰੀ ਦੇ ਸਟਾਫ ਮੈਂਬਰ ਦੱਸੇ ਜਾ ਰਹੇ ਹਨ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਦਿੱਤੀ ਹੈ।ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਮ੍ਰਿਤਕ ਲੋਕ ਬੱਦੀ ਦੇ ਟਾਰੇਂਟ ਉਦਯੋਗ 'ਚ ਵਰਕਰ ਸਨ ਜੋ ਕਿ ਪੰਚਕੂਲਾ ਤੋਂ ਰੋਜ਼ ਦੀ ਤਰ੍ਹਾਂ ਬੱਦੀ ਲਈ ਨਿਕਲੇ ਸਨ। ਉਨ੍ਹਾਂ ਦੀ ਪਛਾਣ ਅਘੋਸ਼ ਗੋਪਾਲ ਅਤੇ ਵਿਪਿਨ ਕੁਮਾਰ ਦੇ ਰੂਪ 'ਚ ਹੋਈ ਹੈ।
ਸੁਰੱਖਿਆ ਸਥਿਤੀ ਦੀ ਸਮੀਖਿਆ ਲੈਣ ਲਈ ਰਾਜਨਾਥ ਸਿੰਘ ਪਹੁੰਚੇ ਸ਼੍ਰੀਨਗਰ
NEXT STORY