ਬਹਾਦਰਗੜ੍ਹ- ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਰੋਹਤਕ ਦੀ ਇਕ ਟੀਮ ਨੇ ਹਰਿਆਣਾ ’ਚ ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ’ਤੇ ਰੋਹੜ ਟੋਲ ਨੇੜੇ 2 ਕਾਰਾਂ ’ਚੋਂ 32 ਤੇ 315 ਬੋਰ ਦੇ 25 ਹਜ਼ਾਰ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਕਾਰ ’ਚ ਸਵਾਰ ਇਕ ਔਰਤ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਐੱਸ.ਟੀ.ਐੱਫ. ਰੋਹਤਕ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ’ਚ ਵੱਡੀ ਮਾਤਰਾ ’ਚ ਕਾਰਤੂਸ ਲਿਜਾਏ ਜਾ ਰਹੇ ਹਨ। ਡੀ.ਐੱਸ.ਪੀ. ਸ਼ਮਸ਼ੇਰ ਦਹੀਆ ਤੇ ਇੰਸਪੈਕਟਰ ਯੋਗੇਂਦਰ ਦਹੀਆ ਦੀ ਅਗਵਾਈ ਹੇਠ ਟੀਮ ਨੇ ਦਿੱਲੀ-ਰੋਹੜ ਨੈਸ਼ਨਲ ਹਾਈਵੇਅ ’ਤੇ ਰੋਹੜ ਟੋਲ ਨੇੜੇ ਨਿਗਰਾਨੀ ਸ਼ੁਰੂ ਕੀਤੀ। ਇਸ ਦੌਰਾਨ 2 ਸ਼ੱਕੀ ਕਾਰਾਂ ਨੂੰ ਰੋਕਿਆ ਗਿਆ ਤੇ 25,000 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਜਾਣਕਾਰੀ ਅਨੁਸਾਰ ਮੁਲਜ਼ਮ ਸਿਰਸਾ ’ਚ ਬੰਦੂਕਾਂ ਦੀ ਇਕ ਦੁਕਾਨ ਤੋਂ ਇਹ ਕਾਰਤੂਸ ਖਰੀਦ ਕੇ ਉੱਤਰ ਪ੍ਰਦੇਸ਼ ਲਿਜਾ ਰਹੇ ਸਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੰਨੀ ਵੱਡੀ ਮਾਤਰਾ ’ਚ ਕਾਰਤੂਸ ਜ਼ਬਤ ਹੋਣ ਤੋਂ ਬਾਅਦ ਗੈਰ-ਕਾਨੂੰਨੀ ਸਪਲਾਈ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ’ਚ ਅਫੀਫੁਦੀਨ ਉਰਫ਼ ਮੁੰਨਾ ਖਾਨ, ਅਸੀਮ ਰਈਸ, ਸਾਬੁਲ ਖਾਨ, ਅਰਬਾਜ਼ ਅਲੀ ਤੇ ਇਕ ਔਰਤ ਸ਼ਾਮਲ ਹ। ਸਾਰੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
2 ਆਜ਼ਾਦ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ, ਹਰਦੀਪ ਪੁਰੀ ਦੀ ਰਾਜ ਸਭਾ ਜ਼ਿਮਨੀ ਚੋਣ ’ਚ ਜਿੱਤ ਤੈਅ
NEXT STORY