ਨਵੀਂ ਦਿੱਲੀ— ਹਾਈ ਪਾਵਰਡ ਸਿਲੈਕਸ਼ਨ ਕਮੇਟੀ ਵੱਲੋਂ ਸੀ.ਬੀ.ਆਈ. ਡਾਇਰੈਕਟਰ ਅਹੁਦੇ ਤੋਂ ਹਟਾਏ ਜਾਣ ਅਤੇ ਤਬਾਦਲਾ ਕੀਤੇ ਜਾਣ ਦੇ ਇਕ ਦਿਨ ਬਾਅਦ ਆਲੋਕ ਵਰਮਾ ਨੇ ਸਰਕਾਰ ਨੂੰ ਅਸਤੀਫਾ ਭੇਜ ਦਿੱਤਾ ਹੈ। ਵਰਮਾ ਦਾ ਤਬਾਦਲਾ ਕਰਦੇ ਹੋਏ ਉਨ੍ਹਾਂ ਨੂੰ ਫਾਇਰ ਸਰਵਿਸ ਦਾ ਡਾਇਰੈਕਟਰ ਬਣਾਇਆ ਗਿਆ ਸੀ ਪਰ ਪਹਿਲਾਂ ਤਾਂ ਉਨ੍ਹਾਂ ਨੇ ਕੰਮ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਅਦ 'ਚ ਅਸਤੀਫਾ ਹੀ ਦੇ ਦਿੱਤਾ। ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਤ ਕਾਡਰ ਤੋਂ 1979 ਬੈਚ ਦੇ ਆਈ.ਪੀ.ਐੱਸ. ਅਫ਼ਸਰ ਆਲੋਕ ਵਰਮਾ ਸੀ.ਬੀ.ਆਈ. ਦੇ 27ਵੇਂ ਡਾਇਰੈਕਟਰ ਸਨ। ਉਹ ਦਿੱਲੀ ਪੁਲਸ ਦੇ ਕਮਿਸ਼ਨਰ ਵੀ ਰਹਿ ਚੁਕੇ ਸਨ। 31 ਜਨਵਰੀ ਨੂੰ ਉਹ ਰਿਟਾਇਰ ਹੋਣ ਵਾਲੇ ਸਨ। ਵਰਮਾ ਇਕ ਫਰਵਰੀ 2017 ਨੂੰ ਸੀ.ਬੀ.ਆਈ. ਡਾਇਰੈਕਟਰ ਬਣੇ ਸਨ। ਉਨ੍ਹਾਂ ਦਾ ਕਾਰਜਕਾਲ ਕਾਫੀ ਵਿਵਾਦਪੂਰਨ ਰਿਹਾ ਅਤੇ ਆਖਰਕਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਨੂੰ 2 ਸਾਲ ਦੇ ਤੈਅ ਕਾਰਜਕਾਲ ਤੋਂ ਪਹਿਲਾਂ ਤੋਂ ਹਟਾ ਦਿੱਤਾ ਗਿਆ।
ਵਰਮਾ ਅਤੇ ਸੀ.ਬੀ.ਆਈ. ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦੋਹਾਂ ਨੇ ਇਕ-ਦੂਜੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਬਾਅਦ 'ਚ ਅਸਥਾਨਾ ਦੇ ਖਿਲਾਫ ਐੱਫ.ਆਈ.ਆਰ. ਵੀ ਦਰਜ ਹੋਈ। ਇਹ ਵਿਵਾਦ ਇੰਨਾ ਵਧਿਆ ਕਿ ਸਰਕਾਰ ਨੇ ਦੋਹਾਂ ਅਫ਼ਸਰਾਂ ਨੂੰ ਜ਼ਬਰਨ ਛੁੱਟੀ 'ਤੇ ਭੇਜ ਦਿੱਤਾ। ਇਸ ਦੇ ਖਿਲਾਫ ਵਰਮਾ ਸੁਪਰੀਮ ਕੋਰਟ ਪੁੱਜੇ ਅਤੇ 8 ਜਨਵਰੀ ਨੂੰ ਕੋਰਟ ਨੇ ਉਨ੍ਹਾਂ ਨੂੰ ਡਾਇਰੈਕਟਰ ਅਹੁਦੇ 'ਤੇ ਬਹਾਲ ਤਾਂ ਕਰ ਦਿੱਤਾ ਪਰ ਸਿਲੈਕਸ਼ਨ ਕਮੇਟੀ ਨੂੰ ਇਕ ਹਫਤੇ ਦੇ ਅੰਦਰ ਉਨ੍ਹਾਂ 'ਤੇ ਲੱਗੇ ਦੋਸ਼ਾਂ ਦਾ ਵੀ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਕਾਂਗਰਸ ਸੰਸਦ ਮੈਂਬਰ ਮਲਿਕਾਰਜੁਨ ਖੜਗੇ ਅਤੇ ਸੁਪਰੀਮ ਕੋਰਟ ਦੇ ਜੱਜ ਸੀਕਰੀ ਦੀ ਮੈਂਬਰਤਾ ਵਾਲੇ ਪੈਨਲ ਨੇ ਵਰਮਾ ਨੂੰ ਡਾਇਰੈਕਟ ਅਹੁਦੇ ਤੋਂ ਹਟਾ ਦਿੱਤਾ। ਪੈਨਲ ਨੇ ਉਨ੍ਹਾਂ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਫਾਇਰ ਸਰਵਿਸੇਜ਼ ਦਾ ਡਾਇਰੈਕਟਰ ਜਨਰਲ ਬਣਾਏ ਜਾਣ ਦਾ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਡਾਇਰੈਕਟਰ ਦੀ ਨਿਯੁਕਤੀ ਪ੍ਰਧਾਨ ਮੰਤਰੀ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀ.ਜੇ.ਆਈ. ਦੀ ਹਾਈ-ਪਾਵਰਡ ਕਮੇਟੀ ਕਰਦੀ ਹੈ। ਵਰਮਾ ਵਾਲੇ ਮਾਮਲੇ 'ਚ ਸੀ.ਜੇ.ਆਈ. ਗੋਗੋਈ ਦੀ ਬੈਂਚ ਨੇ ਫੈਸਲਾ ਦਿੱਤਾ ਸੀ, ਇਸ ਕਾਰਨ ਸੀ.ਬੀ.ਆਈ. ਨੇ ਪੈਨਲ ਤੋਂ ਖੁਦ ਨੂੰ ਹਟਾ ਕੇ ਆਪਣੀ ਜਗ੍ਹਾ ਜਸਟਿਸ ਏ.ਕੇ. ਸੀਕਰ ਨੂੰ ਨਾਮਜ਼ਦ ਕੀਤਾ ਸੀ।
ਰਾਕੇਸ਼ ਅਸਥਾਨਾ ਨੂੰ ਝਟਕਾ, ਕੋਰਟ ਨੇ ਦਿੱਤੇ ਜਾਂਚ ਜਾਰੀ ਰੱਖਣ ਦੇ ਆਦੇਸ਼
NEXT STORY