ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਚਰਚਾ ਵਿੱਚ ਆਏ 'ਸੰਚਾਰ ਸਾਥੀ' ਐਪ (Sanchar Saathi App) ਨੂੰ ਲੈ ਕੇ ਫੈਲੀ ਗਲਤਫਹਿਮੀ ਨੂੰ ਦੂਰ ਕਰ ਦਿੱਤਾ ਹੈ। ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਯੂਜ਼ਰ ਇਸ ਐਪ ਨੂੰ ਨਹੀਂ ਚਾਹੁੰਦੇ ਹਨ, ਤਾਂ ਉਹ ਇਸਨੂੰ ਡਿਲੀਟ ਕਰ ਸਕਦੇ ਹਨ। ਇਹ ਕੋਈ ਜਾਸੂਸੀ ਐਪ ਨਹੀਂ ਹੈ।
ਐਪ ਰੱਖਣਾ ਜਾਂ ਨਾ ਰੱਖਣਾ ਯੂਜ਼ਰ 'ਤੇ ਨਿਰਭਰ
ਮੰਤਰੀ ਸਿੰਧੀਆ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਸੰਚਾਰ ਸਾਥੀ' ਐਪ ਵਿਕਲਪਿਕ (Optional) ਹੈ। ਕੇਂਦਰੀ ਮੰਤਰੀ ਦੇ ਅਨੁਸਾਰ ਇਹ ਸਰਕਾਰ ਦਾ ਫਰਜ਼ ਹੈ ਕਿ ਉਹ ਇਸ ਐਪ ਨੂੰ ਸਾਰੇ ਲੋਕਾਂ ਤੱਕ ਪਹੁੰਚਾਵੇ। ਪਰ, ਇਸ ਐਪ ਨੂੰ ਆਪਣੇ ਡਿਵਾਈਸ ਵਿੱਚ ਰੱਖਣਾ ਹੈ ਜਾਂ ਨਹੀਂ, ਇਹ ਫੈਸਲਾ ਪੂਰੀ ਤਰ੍ਹਾਂ ਨਾਲ ਯੂਜ਼ਰ 'ਤੇ ਨਿਰਭਰ ਕਰਦਾ ਹੈ। ਇਹ ਸਥਿਤੀ 2 ਦਸੰਬਰ 2025 ਨੂੰ ਸਾਫ਼ ਕੀਤੀ ਗਈ। ਇਸ ਤੋਂ ਇਲਾਵਾ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ SIR ਮੁੱਦੇ 'ਤੇ ਜ਼ੋਰਦਾਰ ਘਮਾਸਾਨ ਦੇਖਣ ਨੂੰ ਮਿਲਿਆ।
ਐਪ 'ਜਾਸੂਸ' ਨਹੀਂ, ਸੁਰੱਖਿਆ ਲਈ
ਇਹ ਸਪੱਸ਼ਟੀਕਰਨ ਉਦੋਂ ਆਇਆ ਹੈ ਜਦੋਂ ਦੂਰਸੰਚਾਰ ਵਿਭਾਗ (DoT) ਨੇ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਨੂੰ 28 ਨਵੰਬਰ ਨੂੰ ਨਿਰਦੇਸ਼ ਦਿੱਤਾ ਸੀ ਕਿ ਸਾਰੇ ਨਵੇਂ ਉਪਕਰਨਾਂ ਵਿੱਚ 90 ਦਿਨਾਂ ਦੇ ਅੰਦਰ ਇਹ ਐਪ ਪਹਿਲਾਂ ਤੋਂ ਸਥਾਪਿਤ (pre-install) ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਇਸ ਐਪ ਨੂੰ 'ਜਾਸੂਸ ਐਪ' ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਨਾਲ ਨਾਗਰਿਕਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਬਿਨਾਂ ਸਰਕਾਰ ਦੀ ਨਜ਼ਰ ਤੋਂ ਮੈਸੇਜ ਭੇਜਣ ਦੇ ਨਿੱਜਤਾ (Privacy) ਦੇ ਅਧਿਕਾਰ ਦੀ ਉਲੰਘਣਾ ਹੋਵੇਗੀ। ਸੀਪੀਆਈ-ਐਮ ਦੇ ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਵੀ ਇਸ ਨੂੰ ਨਿੱਜਤਾ ਵਿੱਚ ਖੁੱਲ੍ਹਾ ਦਖਲ ਅਤੇ ਸੁਪਰੀਮ ਕੋਰਟ ਦੇ 2017 ਦੇ ਪੁਟਾਸਵਾਮੀ ਫੈਸਲੇ ਦੀ ਉਲੰਘਣਾ ਦੱਸਿਆ ਸੀ। ਸਿੰਧੀਆ ਨੇ ਇਨ੍ਹਾਂ ਭਰਮਾਂ ਨੂੰ ਦੂਰ ਕਰਦਿਆਂ ਕਿਹਾ ਕਿ ਜਦੋਂ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੁੰਦਾ, ਤਾਂ ਉਹ ਕੁਝ ਨਾ ਕੁਝ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਐਪ ਲਾਜ਼ਮੀ ਨਹੀਂ ਹੈ।
ਇਸਨੂੰ ਡਿਲੀਟ ਕੀਤਾ ਜਾ ਸਕਦੈ
ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਉਪਭੋਗਤਾ ਸੰਚਾਰ ਸਾਥੀ ਐਪ ਨੂੰ ਨਹੀਂ ਚਾਹੁੰਦਾ ਤਾਂ ਉਹ ਇਸਨੂੰ ਆਪਣੀ ਇੱਛਾ ਅਨੁਸਾਰ ਹਟਾ ਸਕਦਾ ਹੈ। ਉਨ੍ਹਾਂ ਕਿਹਾ, "ਇਹ ਗਾਹਕ ਦੀ ਸੁਰੱਖਿਆ ਬਾਰੇ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਐਪ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰੀਏ, ਪਰ ਇਸਨੂੰ ਆਪਣੇ ਡਿਵਾਈਸ 'ਤੇ ਰੱਖਣਾ ਜਾਂ ਨਾ ਰੱਖਣਾ ਉਪਭੋਗਤਾ 'ਤੇ ਨਿਰਭਰ ਕਰਦਾ ਹੈ।
ਐਪ ਦੇ ਫਾਇਦੇ
ਸਿੰਧੀਆ ਨੇ ਇਸ ਐਪ ਦੇ ਲਾਭ ਵੀ ਗਿਣਾਏ: ਸੰਚਾਰ ਸਾਥੀ ਦੀ ਮਦਦ ਨਾਲ ਲਗਭਗ 1.75 ਕਰੋੜ ਧੋਖਾਧੜੀ ਵਾਲੇ ਮੋਬਾਈਲ ਕੁਨੈਕਸ਼ਨਾਂ ਨੂੰ ਕੱਟਿਆ ਗਿਆ ਹੈ। ਲਗਭਗ 20 ਲੱਖ ਚੋਰੀ ਹੋਏ ਫੋਨਾਂ ਦਾ ਪਤਾ ਲਗਾਇਆ ਗਿਆ। ਲਗਭਗ 7.5 ਲੱਖ ਚੋਰੀ ਹੋਏ ਫੋਨ ਉਨ੍ਹਾਂ ਦੇ ਅਸਲ ਉਪਭੋਗਤਾਵਾਂ ਨੂੰ ਵਾਪਸ ਸੌਂਪੇ ਗਏ ਹਨ। ਸੰਚਾਰ ਸਾਥੀ ਪੋਰਟਲ ਨੂੰ 20 ਕਰੋੜ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਹੈ, ਅਤੇ ਐਪ ਨੂੰ 1.5 ਕਰੋੜ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਨਾਗਰਿਕ-ਕੇਂਦ੍ਰਿਤ ਪਹਿਲ ਯੂਜ਼ਰਸ ਨੂੰ ਸਸ਼ਕਤ ਬਣਾਉਣ, ਸੁਰੱਖਿਆ ਮਜ਼ਬੂਤ ਕਰਨ ਅਤੇ ਧੋਖਾਧੜੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ।
'ਚੋਣ ਸੁਧਾਰ ਹੋਵੇ ਜਾਂ ਕੋਈ ਹੋਰ ਮੁੱਦਾ, ਅਸੀਂ ਚਰਚਾ ਲਈ ਤਿਆਰ ਹਾਂ': ਰਿਜਿਜੂ ਦਾ ਵੱਡਾ ਬਿਆਨ
NEXT STORY