ਸਿਰਸਾ— ਕੱੱਲ ਦੇਰ ਰਾਤੀ ਤੇਜ਼ ਹਨ੍ਹੇਰੀ ਦੇ ਬਾਅਦ ਬਾਰਸ਼ ਹੋਈ ਜੋ ਵਾਰਡ ਨੰਬਰ 4 'ਚ ਰਹਿਣ ਵਾਲੇ ਪਰਿਵਾਰ ਲਈ ਆਫਤ ਬਣ ਕੇ ਵਰ੍ਹੀ। ਇੱਥੇ ਕਮਰੇ ਦੀ ਛੱਤ ਡਿੱਗਣ ਨਾਲ ਇਕ ਹੀ ਪਰਿਵਾਰ ਦੇ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਸ 'ਚ 2 ਬੱਚਿਆਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਪਰਿਵਾਰ ਘਰ ਦੇ ਕਮਰੇ 'ਚ ਸੌ ਰਿਹਾ ਸੀ। ਇਸ ਦੌਰਾਨ ਕਮਰੇ ਦੀ ਛੱਤ ਡਿੱਗ ਗਈ। ਹਾਦਸੇ 'ਚ 2 ਬੱਚਿਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੇ ਬਾਅਦ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਐੈੱਸ.ਸੀ. ਦੇ ਫੈਸਲੇ ਤੋਂ ਬਾਅਦ ਹਰਕਤ 'ਚ ਆਏ ਕੇਜਰੀਵਾਲ, ਕਈ ਆਈ.ਏ.ਐੈੱਸ. ਅਧਿਕਾਰੀਆਂ ਦੇ ਟਰਾਂਸਫਰ
NEXT STORY