ਨਵੀਂ ਦਿੱਲੀ/ਜਲੰਧਰ (ਏਜੰਸੀਆਂ)— ਈ-ਸਿਗਰੇਟ ਨਾਲ ਜ਼ਹਿਰ ਫੈਲ ਸਕਦਾ ਹੈ ਅਤੇ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਵਿਆਪਕ ਅਧਿਐਨ ਤੋਂ ਬਾਅਦ ਇਕ ਸਰਕਾਰੀ ਕਮੇਟੀ ਦੀ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਕਮੇਟੀ ਨੇ 250 ਸਟੱਡੀਜ਼ ਅਤੇ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਉਸ ਤੋਂ ਬਾਅਦ ਨਤੀਜੇ 'ਤੇ ਪਹੁੰਚੀ ਹੈ ਕਿ ਇਲੈਕਟ੍ਰਾਨਿਕ ਨਿਕੋਟੀਨ ਡਿਲਿਵਰੀ ਸਿਸਟਮ (ਈ. ਐੱਨ. ਡੀ. ਐੱਸ.) ਯਾਨੀ ਈ-ਸਿਗਰੇਟ ਨਾਲ ਜ਼ਹਿਰ ਫੈਲ ਸਕਦਾ ਹੈ। ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਈ. ਐੱਨ. ਡੀ. ਐੱਸ. ਨੂੰ ਬਣਾਉਣ 'ਚ ਜਿਨ੍ਹਾਂ ਸਮੱਗਰੀਆਂ ਦਾ ਇਸਤੇਮਾਲ ਹੁੰਦਾ ਹੈ, ਉਹ ਨੁਕਸਾਨਦਾਇਕ ਹੁੰਦੀਆਂ ਹਨ ਅਤੇ ਉਸ 'ਚ ਜ਼ਹਿਰੀਲਾ ਪ੍ਰਭਾਵ ਪੈਦਾ ਕਰ ਸਕਦੀਆਂ ਹਨ।
ਕੁਝ ਵਿਗਿਆਪਨਾਂ 'ਚ ਦਾਅਵਾ ਕੀਤਾ ਜਾਂਦਾ ਹੈ ਕਿ ਈ-ਸਿਗਰੇਟ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ, ਉਸ ਨੂੰ ਵੀ ਕਮੇਟੀ ਨੇ ਭੜਕਾਊ ਦੱਸਿਆ ਹੈ। ਇਸ ਤਰ੍ਹਾਂ ਦੇ ਵਿਗਿਆਪਨ ਨੌਜਵਾਨਾਂ ਨੂੰ ਟੀਚਾ ਬਣਾ ਕੇ ਦਿੱਤੇ ਜਾਂਦੇ ਹਨ। ਕਮੇਟੀ ਦਾ ਕਹਿਣਾ ਹੈ ਕਿ ਇਸ ਦੇ ਸੇਵਨ ਨਾਲ ਸਿਰਫ ਸਮੱਸਿਆਵਾਂ ਹੀ ਵਧਣਗੀਆਂ। ਕਮੇਟੀ ਨੇ ਸਖਤੀ ਨਾਲ ਕਿਹਾ ਕਿ ਈ. ਐੱਨ. ਡੀ. ਐੱਸ. ਨੂੰ ਵਿਨਾਸ਼ ਦੇ ਹਥਿਆਰ ਦੇ ਤੌਰ 'ਤੇ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਕਮੇਟੀ ਦੀ ਰਿਪੋਰਟ ਸਿਹਤ ਮੰਤਰਾਲਾ ਵਲੋਂ ਹਾਲ ਹੀ 'ਚ ਜਾਰੀ ਇਕ ਐਡਵਾਈਜ਼ਰੀ ਨੂੰ ਨਹੀਂ ਸਾਬਤ ਕਰ ਸਕਦੀ ਹੈ। ਕਮੇਟੀ ਨੇ ਇਸ ਸਟੱਡੀ 'ਚ ਏਮਜ਼, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫਾਰਮੈਟਿਕਸ ਐਂਡ ਰਿਸਰਚ ਅਤੇ ਹੋਰ ਸਰਕਾਰੀ ਸਿਹਤ ਸੰਗਠਨਾਂ ਨੇ ਡਾਕਟਰਾਂ ਨੂੰ ਸ਼ਾਮਲ ਕੀਤਾ ਹੈ। ਰਿਪੋਰਟ ਇਸ ਲਈ ਮਾਇਨੇ ਰੱਖਦੀ ਹੈ ਕਿ ਹੁਣ ਤੱਕ ਈ. ਐੱਨ. ਡੀ. ਐੱਸ. ਉਤਪਾਦਕ ਇਸ ਦਾ ਬਚਾਅ ਕਰਦੇ ਰਹੇ ਹਨ। ਉਹ ਦਾਅਵਾ ਕਰਦੇ ਹਨ ਕਿ ਇਹ ਉਤਪਾਦ ਸਿਹਤ ਲਈ ਹਾਨੀਕਾਰਕ ਹਨ, ਇਹ ਸਾਬਤ ਕਰਨ ਲਈ ਕੋਈ ਵਿਗਿਆਨੀ ਸਬੂਤ ਨਹੀਂ ਹਨ।
ਪਾਰੀਕਰ ਨੇ ਮਥੁਰਾ ਦੇ ਇਨ੍ਹਾਂ 32 ਪਿੰਡਾਂ ਲਈ ਕੀਤੀ ਸੀ ਖਾਸ ਮਦਦ
NEXT STORY