ਨਵੀਂ ਦਿੱਲੀ (ਵਿਸ਼ੇਸ਼) : ਭਾਰਤੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਪ੍ਰਕਿਰਿਆ ਦੌਰਾਨ ਵੋਟਰ ਸੂਚੀ ’ਚੋਂ 13 ਕਰੋੜ ਨਾਂ ਹਟਾਏ ਜਾਣ ਦਾ ਦਾਅਵਾ ਪੂਰੀ ਤਰ੍ਹਾਂ ਗੁੰਮਰਾਹਕੁੰਨ ਹੈ। ਕਮਿਸ਼ਨ ਨੇ ਦੱਸਿਆ ਕਿ 13 ਕਰੋੜ ਦੀ ਇਹ ਗਿਣਤੀ ਅੰਤਿਮ ਰੂਪ ਵਿਚ ਕੱਟੇ ਗਏ ਨਾਵਾਂ ਦੀ ਨਹੀਂ, ਸਗੋਂ ਡਰਾਫ਼ਟ ਸਟੇਜ (ਸ਼ੁਰੂਆਤੀ ਪੜਾਅ) ’ਤੇ ਗ਼ੈਰ-ਹਾਜ਼ਰ, ਤਬਦੀਲ ਹੋਏ, ਮ੍ਰਿਤਕ ਅਤੇ ਡੁਪਲੀਕੇਟ ਸ਼੍ਰੇਣੀ ਤਹਿਤ ਨਿਸ਼ਾਨਦੇਹੀ ਕੀਤੇ ਗਏ ਵੋਟਰਾਂ ਦੀ ਹੈ।
ਇਹ ਵੀ ਪੜ੍ਹੋ : ਆਰਾਧਨਾ ਮਿਸ਼ਰਾ ਬਣੀ UP ਕਾਂਗਰਸ ਦੀ ਨਵੀਂ ਪ੍ਰਧਾਨ, ਇਮਰਾਨ ਮਸੂਦ ਬਣਾਏ ਗਏ ਕਾਰਜਕਾਰੀ ਪ੍ਰਧਾਨ
ਚੋਣ ਕਮਿਸ਼ਨ ਨੇ 2 ਅਕਤੂਬਰ ਨੂੰ ਜਾਰੀ ਆਪਣੇ ਸਪੱਸ਼ਟੀਕਰਨ ਵਿਚ ਅੰਕੜਿਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਲਗਭਗ 13 ਕਰੋੜ ਵੋਟਰਾਂ ’ਚੋਂ ਲਗਭਗ 2.8 ਕਰੋੜ ਮ੍ਰਿਤਕ ਵੋਟਰ, 3 ਕਰੋੜ ਗ਼ੈਰ-ਹਾਜ਼ਰ ਜਾਂ ਲਾਪਤਾ, 6.3 ਕਰੋੜ ਪੱਕੇ ਤੌਰ ’ਤੇ ਤਬਦੀਲ ਅਤੇ ਲਗਭਗ 1 ਕਰੋੜ ਅਜਿਹੇ ਲੋਕ ਹਨ ਜਿਨ੍ਹਾਂ ਦੇ ਨਾਂ ਕਈ ਜਗ੍ਹਾ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Cipla ਨੂੰ FDA ਦਾ ਵੱਡਾ ਝਟਕਾ, ਦਵਾਈ ਕੰਪਨੀ ਦੇ ਪੁਣੇ ਵੇਅਰਹਾਊਸ ਦਾ ਡਰੱਗ ਲਾਇਸੈਂਸ ਰੱਦ
NEXT STORY