ਚਮੋਲੀ— ਉਤਰਾਖੰਡ 'ਚ ਚਮੋਲੀ ਜ਼ਿਲੇ 'ਚ ਨਦੀ 'ਚ ਪਾਣੀ ਦਾ ਪੱਧਰ ਅਚਾਨਕ ਵਧਣ ਨਾਲ ਇਕ ਮਕਾਨ ਉਸ ਦੀ ਲਪੇਟ 'ਚ ਆ ਗਿਆ। ਘਟਨਾ ਨਾਲ ਜੁੜਿਆ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ 'ਚ ਮਕਾਨ ਦੇ ਨਦੀ 'ਚ ਸਮਾ ਜਾਣ ਦਾ ਭਿਆਨਕ ਮੰਜ਼ਲ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਪ੍ਰਦੇਸ਼ 'ਚ ਭਾਰੀ ਬਾਰਸ਼ ਦਾ ਕਹਿਰ ਜਾਰੀ ਹੈ। ਇਸ ਦੌਰਾਨ ਕਾਫੀ ਮਾਤਰਾ 'ਚ ਜਾਨੀ-ਮਾਲੀ ਨੁਕਸਾਨ ਦੀਆਂ ਖਬਰਾਂ ਆਈਆਂ ਹਨ।
ਖਬਰ ਅਨੁਸਾਰ ਸੋਮਵਾਰ ਨੂੰ ਪ੍ਰਦੇਸ਼ ਦੇ ਚਮੋਲੀ ਜ਼ਿਲੇ 'ਚ ਬੱਦਲ ਫਟਣ ਨਾਲ ਭਾਰੀ ਤਬਾਹੀ ਦੇਖਣ ਨੂੰ ਮਿਲੀ। ਜ਼ਿਲੇ ਦੇ ਵਿਕਾਸ ਬਲਾਕ ਘਾਟ ਦੇ ਲਾਂਖੀ ਪਿੰਡ 'ਚ ਨਦੀ ਦਾ ਜਲ ਪੱਧਰ ਅਚਾਨਕ ਵਧਣ ਨਾਲ ਇਕ ਪੂਰਾ ਮਕਾਨ ਉਸ ਦੀ ਲਪੇਟ 'ਚ ਆ ਗਿਆ। ਥੋੜ੍ਹੀ ਹੀ ਦੇਰ 'ਚ ਮਕਾਨ ਡਿੱਗ ਗਿਆ ਅਤੇ ਨਦੀ 'ਚ ਸਮਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰਾਜ ਆਫ਼ਤ ਪ੍ਰਬੰਧਨ ਵਿਭਾਗ ਸਰਗਰਮ ਹੋ ਗਿਆ ਹੈ। ਵਿਭਾਗ ਵਲੋਂ ਇਕ ਟੀਮ ਨੂੰ ਤੁਰੰਤ ਮੌਕੇ 'ਤੇ ਰਵਾਨਾ ਕੀਤਾ ਗਿਆ ਤਾਂ ਕਿ ਰੈਸਕਿਊ ਆਪਰੇਸ਼ਨ ਜਲਦੀ ਸ਼ੁਰੂ ਕੀਤਾ ਜਾ ਸਕੇ। ਹਾਦਸੇ 'ਚ ਫਿਲਹਾਲ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਉਤਰਾਖੰਡ ਦੇ ਕਈ ਜ਼ਿਲਿਆਂ 'ਚ ਭਾਰੀ ਬਾਰਸ਼ ਕਾਰਨ ਨਦੀਆਂ 'ਚ ਪਾਣੀ ਦਾ ਪੱਧਰ ਵਧ ਗਿਆ ਹੈ। ਪ੍ਰਦੇਸ਼ 'ਚ ਕਈ ਹਿੱਸਿਆਂ 'ਚ ਰਾਜਮਾਰਗ ਬਲਾਕ ਹੋਣ ਕਾਰਨ ਆਵਾਜਾਈ ਰੁਕੀ ਹੋਈ ਹੈ। ਮੌਸਮ ਵਿਭਾਗ ਵਲੋਂ ਹਾਲੇ ਹੋਰ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਦੇਸ਼ ਦੇ ਕਈ ਥਾਂਵਾਂ 'ਤੇ ਜ਼ਮੀਨ ਖਿੱਸਕਣ ਅਤੇ ਮੈਦਾਨੀ ਇਲਾਕਿਆਂ 'ਚ ਹੜ੍ਹ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।
ਧਾਰਾ-370 'ਤੇ ਪੀ. ਐੱਮ. ਮੋਦੀ ਨੇ ਕਿਹਾ- ਬਹੁਤ ਹੀ ਸੋਚ ਵਿਚਾਰ ਕੇ ਲਿਆ ਫੈਸਲਾ
NEXT STORY