ਚੇਨੱਈ : ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਚੇਨੱਈ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ 10ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ 12ਵੀਂ ਜਮਾਤ ਦੀ ਸਟੇਟ ਟੌਪਰ ਵਿਦਿਆਰਥਣ ਨੂੰ ਸੋਨੇ ਦਾ ਹਾਰ ਤੋਹਫ਼ੇ ਵਜੋਂ ਦਿੱਤਾ। ਤਿਰੂਵੰਨਾਮਲਾਈ ਦੀ ਰਹਿਣ ਵਾਲੀ 12ਵੀਂ ਦੀ ਵਿਦਿਆਰਥਣ ਮੋਨਿਕਾ, ਜਿਸ ਨੇ 600 ਵਿੱਚੋਂ 566 ਅੰਕ ਹਾਸਲ ਕੀਤੇ ਹਨ, ਨੂੰ ਮੁੱਖ ਮੰਤਰੀ ਦੇ ਹੱਥੋਂ ਇਹ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ 10ਵੀਂ ਜਮਾਤ ਵਿੱਚ 500 ਵਿੱਚੋਂ 494 ਅੰਕ ਪ੍ਰਾਪਤ ਕਰਨ ਵਾਲੀ ਕੁੱਡਾਲੋਰ ਦੀ ਵਿਦਿਆਰਥਣ ਸ਼੍ਰੀਨਿਧੀ ਸਮੇਤ ਹੋਰ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਵਿੱਤੀ ਰਾਸ਼ੀ ਵੰਡੀ ਕੀਤੀ ਗਈ। ਇਹ ਸਮਾਰੋਹ ਟੀ.ਵੀ.ਕੇ. (TVK) ਵਿਦਿਅਕ ਪੁਰਸਕਾਰਾਂ ਦੇ ਪਹਿਲੇ ਚਰਨ ਦਾ ਹਿੱਸਾ ਸੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਪਿਆਂ, ਸਮਾਜ ਅਤੇ ਰਾਜ ਨੂੰ ਵਿਦਿਆਰਥੀਆਂ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਵੱਖਰੀ ਪਛਾਣ ਬਣਾਉਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ, "ਜੇਕਰ ਲੋਕ ਤੁਹਾਡੇ ਰਸਤੇ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ, ਤਾਂ ਸਮਝ ਲਓ ਕਿ ਤੁਹਾਡੀ ਸਫ਼ਲਤਾ ਪੱਕੀ ਹੈ"। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਲਈ ਵੀ ਆਖਿਆ।
ਸਿਨੇਮਾ ਤੋਂ ਰਾਜਨੀਤੀ ਵਿੱਚ ਆਉਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨਾ ਵੀ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦਾ ਇੱਕ ਮੁੱਖ ਮਨੋਰਥ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਮਾਗਮ ਵਿੱਚ ਕੋਈ ਰਾਜਨੀਤੀ ਕਰਨ, ਵੋਟਾਂ ਮੰਗਣ ਜਾਂ ਆਪਣੀ ਪਾਰਟੀ ਬਾਰੇ ਗੱਲ ਕਰਨ ਨਹੀਂ ਆਏ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਫਿਲਹਾਲ ਉਹ ਪਾਰਟੀ ਰਾਜਨੀਤੀ ਤੋਂ ਦੂਰ ਰਹਿ ਕੇ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ, ਜਿਸ ਤੋਂ ਬਾਅਦ ਉਹ ਸਮਾਜ ਅਤੇ ਰਾਜ ਦੇ ਵਿਕਾਸ ਬਾਰੇ ਸੋਚ ਸਕਦੇ ਹਨ।
ਪਰਮਿੰਦਰ ਸਿੰਘ ਬਰਾੜ ਦਾ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ, ਨਸ਼ਿਆਂ ਤੇ ਰੁਜ਼ਗਾਰ ਦੇ ਵਾਅਦਿਆਂ 'ਤੇ ਘੇਰਿਆ
NEXT STORY