ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਹੁਣ ਗੱਲਬਾਤ ਨਹੀਂ ਜੰਗ ਹੋਵੇਗੀ। ਯੋਗੀ ਨੇ ਪੱਛਮੀ ਬੰਗਾਲ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਵੀ ਮੰਗ ਕੀਤੀ ਹੈ।
ਯੋਗੀ ਨੇ ਬੰਗਾਲ ਰਵਾਨਾ ਹੋਣ ਤੋਂ ਪਹਿਲਾਂ ਟਵੀਟ ਕੀਤਾ, 'ਬੰਗਾਲ! ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਨਾਲ ਤੁਹਾਨੂੰ ਸਾਰਿਆਂ ਨੂੰ ਨਮਸਕਾਰ। ਅੱਜ ਤੁਹਾਡੇ ਵਿਚਾਲੇ ਰਹਾਂਗਾ।'
ਰਾਮ ਇਸ ਦੇਸ਼ ਦੇ ਕਣ-ਕਣ 'ਚ ਹਨ
ਉਨ੍ਹਾਂ ਕਿਹਾ, 'ਤਾਨਾਸ਼ਾਹਾਂ ਤਕ ਇਹ ਸੰਦੇਸ਼ ਪਹੁੰਚੇ ਕਿ ਰਾਮ ਇਸ ਦੇਸ਼ ਦੇ ਕਣ-ਕਣ 'ਚ ਹਨ, ਸੁਤੰਤਰਤਾ ਇਸ ਦੇਸ਼ ਦੀ ਜੀਵਨ ਸ਼ੱਕਤੀ ਹੈ ਅਤੇ ਬੰਗਾਲ 'ਚ ਕ੍ਰਾਂਤੀ ਧਰਮੀ ਯੁਯੁਤਸੁ ਦਾ ਸੱਦਾ ਦਿੰਦਾ ਹਾਂ। ਗੱਲਬਾਤ ਨਹੀਂ ਹੁਣ, ਜੰਗ ਹੋਵੇਗੀ, ਜੀਵਨ ਜੈ ਜਾਂ ਕਿ ਮਰਣ ਹੋਵੇਗਾ।'
ਉਨ੍ਹਾਂ ਕਿਹਾ, 'ਦੇਸ਼ ਦੇ ਲੋਕਤੰਤਰਿਕ ਮੁੱਲਾਂ ਦੀ ਰੱਖਿਆ ਲਈ ਸੱਤਾ ਪ੍ਰਾਯੋਜਿਤ ਹਿੰਸਾ ਦਾ ਬਹਾਦਰੀ ਨਾਲ ਸਾਹਮਣਾ ਕਰਨ ਵਾਲੇ ਲੱਖਾਂ ਬੀਜੇਪੀ ਵਰਕਰਾਂ ਦਾ ਸਵਾਗਤ ਕਰਦਾ ਹਾਂ। ਯੋਗੀ ਨੇ ਕਿਹਾ, 'ਅਜਿਹੀ ਗੈਰ-ਲੋਕਤੰਤਰੀ, ਅਸੰਗਤ, ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਲਈ ਮਹਾਮਹੀਮ ਰਾਸ਼ਚਰਪਤੀ ਜੀ ਤੋਂ ਮੰਗ ਕਰਦਾ ਹਾਂ।'
ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਮਮਤਾ ਦਾ ਪਲਟਵਾਰ, ਕਿਹਾ-ਮੋਦੀ ਮੇਰੇ ਤੋਂ ਡਰੇ ਹੋਏ
NEXT STORY