ਨਵੀਂ ਦਿੱਲੀ—ਕਾਂਗਰਸ ਨੇ ਰਾਜ ਸਭਾ ਲਈ ਵੀਰਵਾਰ ਨੂੰ 12 ਉਮੀਦਵਾਰਾਂ ਦੇ ਨਾਂ ਐਲਾਨੇ ਹਨ, ਜਿਨ੍ਹਾਂ 'ਚ ਹਰਿਆਣਾ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਬੇਟੇ ਅਤੇ ਸਾਬਕਾ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਸ਼ਾਮਲ ਹਨ। ਪਾਰਟੀ ਨੇ ਛੱਤੀਸਗੜ੍ਹ ਤੋਂ ਕੇ.ਟੀ.ਐੱਸ. ਤੁਲਸੀ ਅਤੇ ਫੂਲੋ ਦੇਵੀ ਨੇਤਾਮ, ਝਾਰਖੰਡ ਤੋਂ ਸ਼ਹਿਜ਼ਾਦਾ ਅਨਵਰ, ਮੱਧ ਪ੍ਰਦੇਸ਼ ਤੋਂ ਦਿਗਵਿਜੇ ਸਿੰਘ ਅਤੇ ਫੂਲ ਸਿੰਘ ਬਰਰਿਆ, ਮਹਾਰਾਸ਼ਟਰ ਤੋਂ ਰਾਜੀਵ ਸਾਤਵ, ਮੇਘਾਲਿਆ ਤੋਂ ਕੈਨੇਡੀ ਕੋਰਨੇਲਿਯਸ ਖੇਇਮ, ਰਾਜਸਥਾਨ ਤੋਂ ਕੇ.ਸੀ. ਵੇਣੂਗੋਪਾਲ ਅਤੇ ਨੀਰਜ ਡਾਂਗੀ ਅਤੇ ਗੁਜਰਾਤ ਤੋਂ ਸ਼ਕਤੀ ਸਿੰਘ ਅਤੇ ਭਰਤ ਸਿੰਘ ਸੋਲੰਕੀ ਨੂੰ ਟਿਕਟ ਦਿੱਤੀ ਹੈ।
ਇਸ ਤੋਂ ਇਲਾਵਾ ਸ਼ਿਵ ਸੈਨਾ ਨੇ ਮਹਾਰਾਸ਼ਟਰ ਤੋਂ ਰਾਜ ਸਭਾ ਸੀਟ ਲਈ ਆਪਣੀ ਉਪ ਨੇਤਾ ਪ੍ਰਿਯੰਕਾ ਚਤੁਰਵੇਦੀ ਨੂੰ ਪਾਰਟੀ ਉਮੀਦਵਾਰ ਨਾਮਜ਼ਦ ਕੀਤਾ ਹੈ। ਰਾਸ਼ਟਰੀ ਜਨਤਾ ਦਲ ਨੇ ਬਿਹਾਰ 'ਚੋਂ 2 ਰਾਜ ਸਭਾ ਸੀਟਾਂ ਲਈ ਪ੍ਰੇਮ ਚੰਦਰ ਗੁਪਤਾ ਅਤੇ ਅਮਰਿੰਦਰ ਧਾਰੀ ਸਿੰਘ ਦੇ ਨਾਂ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 26 ਮਾਰਚ ਨੂੰ ਰਾਜ ਸਭਾ ਦੀਆਂ ਚੋਣਾਂ ਹੋਣਗੀਆਂ।
ਤੀਜਾ ਵਿਆਹ ਕਰਨ ਜਾ ਰਿਹਾ ਸੀ ਪਤੀ, ਇੰਝ ਖੁੱਲ੍ਹੀ ਪੋਲ
NEXT STORY