ਲਖਨਊ— ਕਹਿੰਦੇ ਹਨ ਦਿੱਲੀ ਦੀ ਸੱਤਾ ਯੂ.ਪੀ. ਤੋਂ ਹੋ ਕੇ ਜਾਂਦੀ ਹੈ। ਸਾਰੇ ਰਾਜਨੀਤਕ ਦਲਾਂ ਦੀ ਤਰਜੀਹ 'ਚ ਵੀ 80 ਲੋਕ ਸਭਾ ਸੀਟਾਂ ਵਾਲਾ ਸਭ ਤੋਂ ਵੱਡਾ ਸੂਬਾ ਉੱਤਰ ਪ੍ਰਦੇਸ਼ ਹੁੰਦਾ ਹੈ। ਇਥੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਪਿਛਲੇ ਕਈ ਚੋਣਾਂ 'ਚ ਖਰਾਬ ਰਿਹਾ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਵੀਂ ਚੁਣੀ ਗਈ ਪਾਰਟੀ ਜਨਰਲ ਸਕੱਤਰ (ਪੂਰਬ) ਪ੍ਰਿਅੰਕਾ ਗਾਂਧੀ ਤੇ ਜਨਰਲ ਸਕੱਤਰ (ਪੱਛਮੀ) ਜਯੋਤੀਰਾਦਿਤਿਆ ਸਿੰਧਿਆ ਨਾਲ ਲਖਨਊ 'ਚ ਰੋਡ ਸ਼ੋਅ ਕਰ ਪਾਰਟੀ ਵਰਕਰਾਂ 'ਚ ਨਵਾਂ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ। ਰੋਡ ਸ਼ੋਅ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰਿਅੰਕਾ ਤੇ ਸਿੰਧਿਆ ਨੂੰ ਯੂ.ਪੀ. ਭੇਜਣ ਦੇ ਆਪਣੀ ਯੋਜਨਾ ਬਾਰੇ ਵੀ ਦੱਸਿਆ।
ਰਾਹੁਲ ਨੇ ਕਿਹਾ ਕਿ ਯੂ.ਪੀ. ਤੋਂ ਹੀ ਕਾਂਗਰਸ ਪਾਰਟੀ ਦੀ ਸ਼ੁਰੂਆਤ ਹੋਈ ਸੀ ਅਤੇ ਇਥੇ ਪਾਰਟੀ ਕਮਜ਼ੋਰ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ, 'ਯੂ.ਪੀ. 'ਚ ਪਾਰਟੀ ਨੂੰ ਖੜ੍ਹਾ ਕਰਨ ਦਾ ਕੰਮ ਮੈਂ ਪ੍ਰਿਅੰਕਾ ਤੇ ਸਿੰਧਿਆ ਨੂੰ ਦਿੱਤਾ ਹੈ। ਮੈਂ ਇਨ੍ਹਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ 'ਚ ਵੀ ਬਿਹਤਰ ਪ੍ਰਦਰਸ਼ਨ ਹੋਣਾ ਹੀ ਚਾਹੀਦਾ ਹੈ, ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਸਰਕਾਰ ਬਣਾਉਣੀ ਪਵੇਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਇਕ ਇੰਚ ਬਗੈਰ ਪਿਛੇ ਹਟੇ ਪੂਰਾ ਕਰਨਾ ਹੋਵੇਗਾ। ਪ੍ਰਿਅੰਕਾ ਸਿੰਧਿਆ ਸਣੇ ਕਾਂਗਰਸ ਪਾਰਟੀ ਦੇ ਵਰਕਰ ਸੂਬੇ 'ਚ ਸਰਕਾਰ ਬਣਾਉਣ ਦੇ ਮਿਸ਼ਨ 'ਚ ਲੱਗ ਜਾਵੇ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਕਿਸੇ ਵੀ ਪ੍ਰਦੇਸ਼ 'ਚ ਬੈਕਫੁੱਟ 'ਤੇ ਨਹੀਂ, ਫਰੰਟਫੁੱਟ 'ਤੇ ਖੇਡੇਗੀ।
ਬੀਜੇਪੀ ਨਾਲ ਵਿਚਾਰਧਾਰਾ ਦੀ ਲੜਾਈ : ਰਾਹੁਲ
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਬਿਨਾਂ ਡਰੇ, ਬਿਨਾਂ ਘਬਰਾਏ ਹਰ ਪ੍ਰਦੇਸ਼ 'ਚ ਫਰੰਟਫੁੱਟ 'ਤੇ ਖੇਡੇਗੀ। ਰਾਹੁਲ ਨੇ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਇਕ ਪਾਸੇ ਕਾਂਗਰਸ ਹੈ, ਜਿਸ ਦੀ ਵਿਚਾਰਧਾਰਾ ਪਿਆਰ, ਭਾਈਚਾਰਾ ਤੇ ਜਨਤਾ ਨੂੰ ਜੋੜਨ ਦੀ ਹੈ। ਦੂਜੇ ਪਾਸੇ ਬੀਜੇਪੀ-ਆਰ.ਐਸ.ਐਸ. ਤੇ ਨਰਿੰਦਰ ਮੋਦੀ ਦੀ ਵਿਚਾਰਧਾਰਾ ਦੇਸ਼ ਨੂੰ ਤੋੜਣ, ਨਫਰਤ ਫੈਲਾਉਣ ਦੀ, ਦੇਸ਼ ਨੂੰ ਕਮਜ਼ੋਰ ਕਰਨ ਦੀ ਹੈ।
ਰਾਹੁਲ ਨੇ ਕਿਹਾ ਕਿ ਤੁਸੀਂ ਨਤੀਜਾ ਦੇਖ ਲਿਆ ਹੈ ਕਿ ਨਰਿੰਦਰ ਮੋਦੀ ਨੇ ਪੰਜ ਸਾਲਾ 'ਚ ਕੀ ਕੀਤਾ ਹੈ? ਉਨ੍ਹਾਂ ਕਿਹਾ ਕਿ ਇਥੇ ਦੇ ਨੌਜਵਾਨ ਕਹਿ ਰਹੇ ਹਨ ਕਿ ਚੌਕੀਦਾਰ ਨੇ ਇਕ ਨੂੰ ਵੀ ਰੋਜ਼ਗਾਰ ਨਹੀਂ ਦਿੱਤਾ ਹੈ। ਮੋਦੀ ਨੇ ਕਿਹਾ ਸੀ ਕਿ ਹਰ ਸਾਲ 2 ਕਰੋੜ ਲੋਕਾਂ ਨੂੰ ਰੋਜ਼ਗਾਰ ਦਿਆਂਗੇ ਪਰ ਉਨ੍ਹਾਂ ਨੇ ਸਿਰਫ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਇਆ।
'ਜ਼ਮੀਨੀ ਨੇਤਾ ਚਾਹੀਦੇ ਹਨ, ਹੈਲੀਕਾਪਟਰ ਵਾਲੇ ਨਹੀਂ'
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਰਿਆਂ ਨੂੰ ਦੇਖ ਲਿਆ ਹੈ, ਹੁਣ ਉਨ੍ਹਾਂ ਨੂੰ ਕਾਂਗਰਸ ਦੀ ਸਰਕਾਰ ਚਾਹੀਦੀ ਹੈ। ਯੂ.ਪੀ. 'ਚ ਕਾਂਗਰਸ ਨੂੰ ਅੱਗੇ ਵਧਾਉਣਾ ਹੈ ਤੇ ਇਸ ਦੇ ਲਈ ਜ਼ਮੀਨੀ ਨੇਤਾਵਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ। ਜੋ ਹੈਲੀਕਾਪਟਰ ਰਾਹੀਂ ਆਉਂਦੇ ਹਨ ਚਲੇ ਜਾਂਦੇ ਹਨ, ਸਾਨੂੰ ਉਹ ਨਹੀਂ ਚਾਹੀਦੀ ਹੈ। ਨੌਜਵਾਨਾਂ ਨੂੰ ਰਾਹੁਲ ਨੇ ਕਿਹਾ, 'ਮੋਦੀ ਜੀ ਆਏ ਸਨ, 56 ਇੰਚ ਦੀ ਛਾਤੀ ਦੱਸੀ ਸੀ। ਮੈਂ ਪੀ.ਐੱਮ. ਨਹੀਂ ਚੌਕੀਦਾਰ ਬਣਨਾ ਚਾਹੁੰਦਾ ਹਾਂ। ਅਖਬਾਰ 'ਚ ਆਇਆ ਹੈ ਕਿ ਰਾਫੇਲ 'ਤੇ ਹਵਾਈ ਫੌਜ ਦੀ ਜੋ ਗੱਲ ਚੱਲ ਰਹੀ ਸੀ ਉਸ 'ਚ ਪੀ.ਐੱਮ. ਨੇ ਦਖਲਅੰਦਾਜੀ ਕੀਤੀ।' ਰਾਹੁਲ ਨੇ ਦੋਸ਼ ਲਗਾਇਆ ਕਿ ਹਰ ਡਿਫੈਂਸ ਡੀਲ 'ਚ ਭ੍ਰਿਸ਼ਟਾਚਾਰ ਖਿਲਾਫ ਇਕ ਕਲਾਜ ਹੁੰਦਾ ਹੈ, ਉਸ 'ਚ ਲਿਖਿਆ ਹੁੰਦਾ ਹੈ ਕਿ ਜੇਕਰ ਭ੍ਰਿਸ਼ਟਾਚਾਰ ਹੁੰਦਾ ਹੈ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਕਰਾਰ ਕੈਂਸਲ ਵੀ ਕੀਤਾ ਜਾ ਸਕਦਾ ਹੈ ਪਰ ਪੀ.ਐੱਮ. ਮੋਦੀ ਨੇ ਦੇਸ਼ ਦੀ ਜਨਤਾ ਦਾ ਪੈਸਾ ਲੁੱਟ ਕੇ ਅਨਿਲ ਅੰਬਾਨੀ ਨੂੰ ਦੇ ਦਿੱਤਾ।
ਗੋਆ ਹਵਾਈ ਅੱਡੇ ’ਤੇ ਲੱਖਾਂ ਦੇ ਸੋਨੇ ਨਾਲ ਔਰਤ ਗ੍ਰਿਫਤਾਰ
NEXT STORY