ਜੈਪੁਰ— ਗਰਮੀ ਦੇ ਵੱਧ ਰਹੇ ਪਾਰੇ 'ਚ ਵੀ ਕੋਰੋਨਾ ਵਾਇਰਸ ਦਾ ਫੈਲਣਾ ਨਹੀਂ ਰੁਕ ਰਿਹਾ। ਇਸ ਲਈ ਸਮਾਜਿਕ ਦੂਰੀ ਅਤੇ ਸਾਵਧਾਨੀ ਵਰਤਣ ਨਾਲ ਹੀ ਇਸ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਰਾਜਸਥਾਨ 'ਚ 109 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇੱਥੇ ਮਰੀਜ਼ਾਂ ਦੀ ਗਿਣਤੀ ਹੁਣ 7,645 'ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 172 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਵਿਭਾਗ ਵੱਲੋਂ ਬੁੱਧਵਾਰ ਸਵੇਰ ਨੂੰ ਜਾਰੀ ਰਿਪੋਰਟ ਮੁਤਾਬਕ, ਸਭ ਤੋਂ ਵੱਧ ਝਾਲਾਵਾੜ 'ਚ 64, ਕੋਟਾ 'ਚ 16, ਨਾਗੌਰ 'ਚ 12, ਰਾਜਧਾਨੀ ਜੈਪੁਰ ਤੇ ਭਰਤਪੁਰ 'ਚ 6-6, ਝੁੰਝੁਨੂ 'ਚ ਦੋ ਅਤੇ ਬੀਕਾਨੇਰ, ਦੌਸਾ ਤੇ ਕਰੌਲੀ 'ਚ ਇਕ-ਇਕ ਮਾਮਲੇ ਸਾਹਮਣੇ ਆਏ ਹਨ। ਵਿਭਾਗ ਮੁਤਾਬਕ, ਬੁੱਧਵਾਰ ਨੂੰ ਦੋ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਮੌਤ ਹੋ ਗਈ। ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ ਸੂਬੇ 'ਚ 172 ਲੋਕ ਜਾਨ ਗੁਆ ਚੁੱਕੇ ਹਨ।
ਰਾਜਸਥਾਨ 'ਚ ਕਿੱਥੇ ਕਿੰਨੇ ਮਾਮਲੇ-
ਵਿਭਾਗ ਮੁਤਾਬਕ, ਹੁਣ ਤੱਕ ਅਜਮੇਰ 'ਚ 309, ਅਲਵਰ 'ਚ 51, ਬਾਂਸਵਾੜਾ 'ਚ 85, ਬਾਰਾਂ 'ਚ 5, ਬਾਡਮੇਰ 'ਚ 91, ਭੀਲਵਾੜਾ 'ਚ 127, ਬੀਕਾਨੇਰ 'ਚ 86, ਚਿਤੌੜਗੜ 'ਚ 174, ਚੁਰੂ 'ਚ 85, ਦੌਸਾ 'ਚ 46, ਧੌਲਪੁਰ 'ਚ 43 ਮਾਮਲੇ ਹਨ।
ਇਸ ਤੋਂ ਇਲਾਵਾ ਡੁੰਗਰਪੁਰ 'ਚ 331, ਗੰਗਾਨਗਰ 'ਚ ਦੋ, ਹਨੂੰਮਾਨਗੜ 'ਚ 14, ਜੈਪੁਰ 'ਚ 1866, ਜੈਸਲਮੇਰ 'ਚ 68, ਝੂਲਜੁਨੂ 'ਚ 98, ਜੋਧਪੁਰ 'ਚ 1278, ਬੀ. ਐੱਸ. ਐੱਫ. 48, ਕਰੌਲੀ 'ਚ 11, ਕੋਟਾ 'ਚ 412, ਨਾਗੌਰ 'ਚ 416, ਪਾਲੀ 'ਚ 360, ਪ੍ਰਤਾਪਗੜ 'ਚ 13, ਰਾਜਸਮੰਦ 'ਚ 126, ਸਵਾਈ ਮਾਧੋਪੁਰ 'ਚ 19, ਸੀਕਰ 'ਚ 151, ਸਿਰੋਹੀ 'ਚ 139, ਟੋਂਕ 'ਚ 159, ਉਦੈਪੁਰ 'ਚ 517 ਸੰਕ੍ਰਮਿਤ ਸਾਹਮਣੇ ਆਏ ਹਨ।
ਵਿਭਾਗ ਮੁਤਾਬਕ, ਹੁਣ ਤੱਕ ਤਿੰਨ ਲੱਖ 37 ਹਜ਼ਾਰ 159 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 7,645 ਪਾਜ਼ੀਟਿਵ, ਜਦੋਂ ਕਿ 3 ਲੱਖ 26 ਹਜ਼ਾਰ 368 ਨਕਾਰਾਤਮਕ ਤੇ 3,146 ਰਿਪੋਰਟਾਂ ਆਉਣੀਆਂ ਬਾਕੀ ਹਨ। ਇਸ ਤੋਂ ਇਲਾਵਾ ਸੂਬੇ 'ਚ ਕੁੱਲ ਕਿਰਿਆਸ਼ੀਲ ਮਾਮਲੇ 3,190 ਹਨ।
ਤਾਲਾਬੰਦੀ 'ਚ ਘਰੇਲੂ ਹਿੰਸਾ ਵਧੀ, ਟਵਿੱਟਰ 'ਤੇ ਛਿੜੇਗੀ 'ਚੁੱਪੀ ਤੋੜੋ' ਦੀ ਜੰਗ
NEXT STORY