ਨਵੀਂ ਦਿੱਲੀ- ਕੋਰੋਨਾ ਮਹਾਮਾਰੀ (ਕੋਵਿਡ-19) ਦੀ ਰੋਕਥਾਮ ਲਈ ਲਾਗੂ ਲਾਕਡਾਊਨ 'ਚ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਨੇ ਟੈਲੀਫੋਨ 'ਤੇ ਮਰੀਜ਼ਾਂ ਦਾ ਇਲਾਜ ਕਰਨ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ। ਏਮਜ਼ ਵਲੋਂ ਜਾਰੀ ਬਿਆਨ ਅਨੁਸਾਰ ਜੋ ਗੈਰ ਕੋਰੋਨਾ ਮਰੀਜ਼ ਆਪਣੇ ਡਾਕਟਰ ਤੋਂ ਖੁਦ ਨੂੰ ਦਿਖਾਉਣਾ ਚਾਹੁੰਦੇ ਹਨ, ਉਹ 20 ਅਪ੍ਰੈਲ ਤੋਂ ਆਪਣਾ ਰਜਿਸਟਰੇਸ਼ਨ ਕਰਵਾ ਲੈਣ ਅਤੇ ਜਿਸ ਦਿਨ ਉਨਾਂ ਨੂੰ ਸਮਾਂ ਦਿੱਤਾ ਜਾਵੇਗਾ, ਉਸ ਦਿਨ ਸੰਬੰਧਤ ਵਿਭਾਗ ਦੇ ਡਾਕਟਰ ਮਰੀਜ਼ਾਂ ਨੂੰ ਟੈਲੀਫੋਨ 'ਤੇ ਉਨਾਂ ਨਾਲ ਗੱਲਬਾਤ ਕਰ ਕੇ ਇਲਾਜ ਬਾਰੇ ਦੱਸਣਗੋ।
ਜਿਨਾਂ ਮਰੀਜ਼ਾਂ ਨੇ ਪਹਿਲਾਂ ਤੋਂ ਸਮੇਂ ਲੈ ਰੱਖਿਆ ਹੈ, ਉਨਾਂ ਨੂੰ ਵੀ ਇਹ ਸੇਵਾ ਦਿੱਤੀ ਜਾ ਰਹੀ ਹੈ। ਇਸ ਤਰਾਂ ਲਾਕਡਾਊਨ ਮਿਆਦ 'ਚ ਉਹ ਘਰ ਬੈਠਕ ਕੇ ਹੀ ਆਪਣਾ ਇਲਾਜ ਕਰਵਾ ਸਕਣਗੇ। ਜਦੋਂ ਤੱਕ ਲਾਕਡਾਊਨ ਰਹੇਗਾ, ਇਹ ਟੈਲੀਫੋਨ ਸੇਵਾ ਜਾਰੀ ਰਹੇਗੀ। ਏਮਜ਼ ਕੋਰੋਨਾ ਵਿਰੁੱਧ ਲੜਾਈ 'ਚ ਪੂਰੀ ਤਰਾਂ ਜੁਟਿਆ ਹੈ ਅਤੇ ਮਰੀਜ਼ਾਂ ਦਾ ਖਿਆਲ ਰੱਖ ਰਿਹਾ ਹੈ।
ਕੋਰੋਨਾ ਸੰਕਟ ਦੌਰਾਨ ਹੁਣ ਪਾਣੀ ਨੂੰ ਤਰਸੀ ਦਿੱਲੀ (ਤਸਵੀਰਾਂ)
NEXT STORY