ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਅਤੇ ਲਗਾਤਾਰ ਖਰਾਬ ਹੁੰਦੀ ਸਥਿਤੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਇਸ ਦੌਰਾਨ ਦਿੱਲੀ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸੂਬਾ ਸਰਕਾਰ ਤੋਂ ਪੁੱਛਿਆ ਕਿ ਦਿੱਲੀ 'ਚ ਟੈਸਟਿੰਗ ਘੱਟ ਕਿਉਂ ਹੋ ਰਹੀ ਹੈ। ਇਸ ਦੇ ਨਾਲ ਹੀ ਕੋਰਟ ਨੇ ਹਸਪਤਾਲਾਂ 'ਚ ਲਾਸ਼ਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਵੀ ਸਰਕਾਰ ਨੂੰ ਫਟਕਾਰ ਲਾਈ ਹੈ। ਸੁਪਰੀਮ ਕੋਰਟ ਨੇ ਕਿਹਾ,''ਦੇਸ਼ ਦੀ ਰਾਜਧਾਨੀ 'ਚ ਜਿਸ ਤਰ੍ਹਾਂ ਨਾਲ ਲਾਸ਼ਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਉਹ ਕਾਫ਼ੀ ਦੁਖਦ ਹੈ।'' ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ 'ਚ ਕੁਝ ਪਰੇਸ਼ਾਨੀ ਹੈ, ਕਿਉਂਕਿ ਟੈਸਟਿੰਗ ਹੁਣ 7000 ਤੋਂ ਘੱਟ ਹੋ ਕੇ ਸਿਰਫ਼ 5000 ਤੱਕ ਪਹੁੰਚ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਟੈਸਟਿੰਗ ਕਿਉਂ ਘਟਾ ਦਿੱਤੀ ਹੈ। ਮੁੰਬਈ ਅਤੇ ਚੇਨਈ ਵਰਗੇ ਸ਼ਹਿਰਾਂ 'ਚ ਟੈਸਟਿੰਗ ਵਧਾ ਦਿੱਤੀ ਹੈ ਅਤੇ ਅੱਜ 15-17000 ਟੈਸਟ ਰੋਜ਼ ਕਰ ਰਹੇ ਹਨ ਪਰ ਦਿੱਲੀ 'ਚ ਸਿਰਫ਼ 5 ਹਜ਼ਾਰ ਟੈਸਟਿੰਗ ਹੋ ਰਹੀਆਂ ਹਨ। ਲਾਸ਼ਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ, ਹਾਲਾਤ ਬਹੁਤ ਖਰਾਬ ਹਨ।
ਹਸਪਤਾਲਾਂ 'ਚ ਬਹੁਤ ਬੁਰਾ ਹਾਲ ਹੈ
ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨਾਲ ਗਲਤ ਅਤੇ ਅਣਮਨੁੱਖੀ ਵਤੀਰੇ 'ਤੇ ਵੀ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਦਿੱਲੀ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਦੇਸ਼ ਦੀ ਰਾਜਧਾਨੀ ਅਤੇ ਉਨ੍ਹਾਂ ਦੇ ਹਸਪਤਾਲਾਂ 'ਚ ਬਹੁਤ ਬੁਰਾ ਹਾਲ ਹੈ। ਦਿੱਲੀ ਦੇ ਹਸਪਤਾਲਾਂ 'ਚ ਗ੍ਰਹਿ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਹਸਪਤਾਲ ਲਾਸ਼ਾਂ ਦੀ ਸਾਂਭ-ਸੰਭਾਲ ਅਤੇ ਨਿਪਟਾਰਾ ਕੇਂਦਰ ਸਰਕਾਰ ਵਲੋਂ ਬਣਾਏ ਗਏ ਨਿਯਮਾਂ ਅਨੁਸਾਰ ਨਹੀਂ ਕਰ ਰਹੇ ਹਨ।
ਲਾਸ਼ਾਂ ਨਾਲ ਹੋ ਰਿਹਾ ਵਤੀਰਾ ਡਰਾਉਣ ਵਾਲਾ
ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਅਤੇ ਇੱਥੋਂ ਦੇ ਹਸਪਤਾਲ ਜਿਸ ਤਰ੍ਹਾਂ ਨਾਲ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਲਾਸ਼ਾਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ, ਉਹ ਕਾਫ਼ੀ ਭਿਆਨਕ ਅਤੇ ਡਰਾਉਣ ਵਾਲਾ ਹੈ। ਕੋਰਟ ਨੇ ਦਿੱਲੀ ਸਰਕਾਰ ਦੇ ਵਕੀਲ ਨੂੰ ਕਿਹਾ ਕਿ ਹਸਪਤਾਲਾਂ 'ਚ ਹਰ ਥਾਂ ਲਾਸ਼ਾਂ ਫੈਲੀਆਂ ਹੋਈਆਂ ਹਨ ਅਤੇ ਲੋਕਾਂ ਦਾ ਉਸੇ ਜਗ੍ਹਾ ਇਲਾਜ ਵੀ ਕੀਤਾ ਜਾ ਰਿਹਾ ਹੈ।
ਮਰੀਜ਼ਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ
ਕੋਰਟ ਨੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਰਾਜਧਾਨੀ 'ਚ ਕੋਰੋਨਾ ਮਰੀਜ਼ਾਂ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਦਿੱਲੀ 'ਚ 2 ਹਜ਼ਾਰ ਬੈੱਡ ਹਾਲੇ ਵੀ ਖਾਲੀ ਪਏ ਹਨ ਪਰ ਮਰੀਜ਼ਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ। ਕੋਰਟ ਨੇ ਉਨ੍ਹਾਂ ਵੀਡੀਓ ਦਾ ਵੀ ਜ਼ਿਕਰ ਕੀਤਾ ਹੈ, ਜਿਸ 'ਚ ਮਰੀਜ਼ ਰੋ ਰਹੇ ਹਨ ਅਤੇ ਉਨ੍ਹਾਂ ਨੂੰ ਦੇਖਣ ਲਈ ਕੋਈ ਡਾਕਟਰ ਉਪਲੱਬਧ ਨਹੀਂ ਹੈ। ਕੋਰਟ ਨੇ ਕਿਹਾ ਕਿ ਦਿੱਲੀ 'ਚ ਜੋ ਸਥਿਤੀ ਹੈ, ਉਹ ਬਹੁਤ ਹੀ ਦੁਖਦਾਈ ਹੈ। ਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਕੋਰੋਨਾ ਦੇ ਟੈਸਟ ਘੱਟ ਕਿਉਂ ਕਰ ਰਹੀ ਹੈ। ਕੀ ਸਰਕਾਰ ਬਣਾਉਟੀ ਫਿਗਰ ਚਾਹੁੰਦੀ ਹੈ। ਸੂਬੇ ਦੀ ਡਿਊਟੀ ਹੈ ਕਿ ਉਹ ਟੈਸਟਿੰਗ ਨੂੰ ਵਧਾਏ।
ਕੋਰੋਨਾ ਮਹਾਮਾਰੀ ਕਾਰਨ ਬਾਲ ਮਜ਼ਦੂਰੀ ਅਤੇ ਬੱਚਿਆਂ ਦੀ ਤਸਕਰੀ ਵਧਣ ਦਾ ਖਦਸ਼ਾ
NEXT STORY