ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ 'ਚ ਤਿੰਨ ਕੋਰੋਨਾ ਵੈਕਸੀਨ ਵਿਕਸਿਤ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਮਨੁੱਖੀ ਪ੍ਰੀਖਣ ਵੱਖ-ਵੱਖ ਪੜਾਅ 'ਚ ਹਨ। ਇਨ੍ਹਾਂ 'ਚੋਂ ਇਕ ਵੈਕਸੀਨ ਲਈ ਆਖਰੀ ਪੜਾਅ ਦਾ ਪ੍ਰੀਖਣ ਮੰਗਲਵਾਰ ਜਾਂ ਬੁੱਧਵਾਰ ਤੋਂ ਸ਼ੁਰੂ ਹੋ ਜਾਵੇਗਾ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਪ੍ਰੈੱਸ ਬ੍ਰੀਫਿੰਗ 'ਚ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਦੱਸਿਆ ਕਿ ਦੇਸ਼ 'ਚ ਤਿੰਨ ਵੈਕਸੀਨ ਵਿਕਸਿਤ ਹੋ ਰਹੇ ਹਨ, ਜਿਨ੍ਹਾਂ 'ਚੋਂ ਇਕ ਵੈਕਸੀਨ ਲਈ ਮਨੁੱਖੀ ਪ੍ਰੀਖਣ ਅੱਜ ਜਾਂ ਕੱਲ ਤੋਂ ਸ਼ੁਰੂ ਹੋ ਜਾਵੇਗਾ ਅਤੇ ਬਾਕੀ 2 ਵੈਕਸੀਨ ਲਈ ਮਨੁੱਖੀ ਪ੍ਰੀਖਣ ਪਹਿਲੇ ਅਤੇ ਦੂਜੇ ਪੜਾਅ 'ਚ ਹੈ। ਵੈਕਸੀਨ ਦੇ ਵਿਕਸਿਤ ਕਰਨ ਦੀ ਦਿਸ਼ਾ 'ਚ ਚੰਗਾ ਕੰਮ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਵੈਕਸੀਨ ਨੂੰ ਸਹੀ ਤਰੀਕੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
ਕੋਰੋਨਾ ਵੈਕਸੀਨ ਦੀ ਸਪਲਾਈ ਲਈ ਪੂਰਾ ਖਾਕਾ ਤਿਆਰ ਕੀਤਾ ਜਾ ਚੁੱਕਿਆ ਹੈ। ਵੈਕਸੀਨ ਦੇ ਪ੍ਰਕਾਰਾਂ ਦੇਖ ਕੇ ਅੱਗੇ ਦੀ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਵੈਕਸੀਨ ਦੀਆਂ 2 ਖੁਰਾਕਾਂ ਲੈਣੀਆਂ ਹੋਣ ਤਾਂ ਉਸ ਦੇ ਅਨੁਸਾਰ ਯੋਜਨਾ ਤਿਆਰ ਹੋਵੇਗੀ। ਵੈਕਸੀਨ ਦੀ ਮੁਹਿੰਮ ਦੇਸ਼ ਦੀ ਮੁਹਿੰਮ ਹੈ। ਡਾ. ਪਾਲ ਨੇ ਦੱਸਿਆ ਕਿ ਜੋ ਵੈਕਸੀਨ ਪਹਿਲੇ ਅਤੇ ਦੂਜੇ ਪੜਾਅ 'ਚ ਹੈ, ਉਨ੍ਹਾਂ ਦੇ ਨਤੀਜੇ ਇਕ-ਦੋ ਹਫ਼ਤਿਆਂ 'ਚ ਸਾਹਮਣੇ ਆਉਣਗੇ ਅਤੇ ਜੋ ਵੈਕਸੀਨ ਤੀਜੇ ਪੜਾਅ ਤੱਕ ਪਹੁੰਚ ਗਈ ਹੈ, ਉਸ ਦਾ ਨਤੀਜਾ ਆਉਣ 'ਚ ਵੱਧ ਸਮਾਂ ਲੱਗੇਗਾ।
ਹਿਮਾਚਲ ਪ੍ਰਦੇਸ਼: ਮਾਨਸੂਨ ਸੈਸ਼ਨ 7 ਸਤੰਬਰ ਤੋਂ, ਵਿਧਾਇਕਾਂ ਵਿਚਾਲੇ ਹੋਣਗੀਆਂ ਸ਼ੀਸ਼ੇ ਦੀਆਂ ਕੰਧਾਂ
NEXT STORY