ਨਵੀਂ ਦਿੱਲੀ — ਕੋਰੋਨਾਵਾਇਰਸ ਨਾਲ ਦੁਨੀਆਭਰ 'ਚ ਮਚੇ ਹੰਗਾਮੇ ਦੌਰਾਨ ਭਾਰਤ ਲਈ ਚੰਗੀ ਖਬਰ ਸਾਹਮਣੇ ਆਈ ਹੈ। ਦੇਸ਼ ਦੀ ਪਹਿਲੀ ਕੋਰੋਨਾਵਾਇਰਸ ਤੋਂ ਪੀੜਤ ਵਿਦਿਆਰਥੀ ਠੀਕ ਹੋ ਰਹੀ ਹੈ ਜਲਦ ਆਪਣੇ ਘਰ ਜਾ ਸਕਦੀ ਹੈ। ਚੀਨ ਦੇ ਵੁਹਾਨ ਤੋਂ ਤ੍ਰਿਸ਼ੂਰ ਵਾਪਸ ਪਰਤੀ ਵਿਦਿਆਰਥਣ ਦਾ ਸੈਂਪਲ ਨੈਗਟਿਵ ਆਇਆ ਹੈ। ਤ੍ਰਿਸ਼ੂਰ ਮੈਡੀਕਲ ਕਾਲਜ ਦੇ ਡਾਕਟਰ ਨੇ ਦੱਸਿਆ ਕਿ ਉਹ ਇਕ ਹੋਰ ਸੈਂਪਲ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਤੋਂ ਬਾਅਗ ਉਹ ਘਰ ਜਾ ਸਕੇਗੀ।
ਕੇਰਲ 'ਚ ਹੁਣ ਤਕ ਕੋਰੋਨਾਵਾਇਰਸ ਦੇ ਤਿੰਨ ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਤਿੰਨੇ ਮਰੀਜ਼ ਚੀਨ ਦੇ ਵੁਹਾਨ ਤੋਂ ਪਰਤੇ ਸੀ। ਪਹਿਲਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਤ੍ਰਿਸ਼ੂਰ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰ ਨੇ ਕਿਹਾ ਕਿ ਵਿਦਿਆਰਥਣ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ। ਅਸੀਂ ਇਕ ਹੋਰ ਸੈਂਪਲ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਾਂ, ਜਿਸ ਤੋਂ ਬਾਅਦ ਉਹ ਘਰ ਵਾਪਸ ਜਾ ਸਕੇਗੀ। ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਦੋ ਹੋਰ ਮਰੀਜ਼ ਵੀ ਠੀਕ ਹੋਣ ਵਾਲੇ ਹਨ।'
ਭਾਰਤ 'ਚ ਪਹਿਲੀ ਵਾਰ ਕੁੱਤੇ ਦੇ ਦਿਲ ਦਾ ਹੋਇਆ ਆਪਰੇਸ਼ਨ
NEXT STORY