ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 2019 ਦੀਆਂ ਲੋਕ ਸਭਾ ਚੋਣਾਂ ਵਿਚ ਕ੍ਰਾਂਤੀ ਦੇਖੇਗਾ ਅਤੇ ਲੋਕ ਭਾਜਪਾ ਨੂੰ ਹਰਾਉਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਸਿਰਫ 31 ਫੀਸਦੀ ਵੋਟ ਹਾਸਲ ਕਰਕੇ 2014 ਦੀਆਂ ਲੋਕ ਸਭਾ ਚੋਣਾਂ ਜਿੱਤੇ ਸਨ ਪਰ ਇਹ ਦੁਬਾਰਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹਟਾਓ ਦੇਸ਼ ਬਚਾਓ ਅਗਲੀਆਂ ਚੋਣਾਂ ਵਿਚ ਉਨ੍ਹਾਂ ਦਾ ਨਾਅਰਾ ਹੋਵੇਗਾ ਅਤੇ ਇਹ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਕਾਜ 'ਤੇ ਲੋਕ ਜਵਾਬ ਦੇਣਗੇ। ਫਿਲਹਾਲ ਜਰਮਨੀ ਯਾਤਰਾ 'ਤੇ ਗਈ ਮਮਤਾ ਬੈਨਰਜੀ ਨੇ ਇਕ ਬੰਗਾਲੀ ਖਬਰੀਆ ਚੈਨਲ ਨੂੰ ਕਿਹਾ ਕਿ ਉਸ ਨੇ (ਭਾਜਪਾ ਨੇ) 2014 ਵਿਚ ਜੋ ਵਾਅਦੇ ਕੀਤੇ ਸਨ।
ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਕੋਈ ਵੀ ਭਾਜਪਾ ਨੂੰ ਵੋਟ ਨਹੀਂ ਦੇਵੇਗਾ ਅਤੇ ਲੋਕ ਉਨ੍ਹਾਂ ਦੇ ਪੱਖ ਵਿਚ ਵੋਟਿੰਗ ਕਰਨਗੇ ਜੋ ਮਜ਼ਬੂਤ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਕੇਂਦਰ ਵਿਚ ਸਰਕਾਰ ਬਣਾਉਣਗੇ। ਕੌਣ ਪ੍ਰਧਾਨ ਮੰਤਰੀ ਹੋਵੇਗਾ ਇਸ ਦਾ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ। 2019 ਵਿਚ ਦੇਸ਼ ਵਿਚ ਇਕ ਨਵੀਂ ਕ੍ਰਾਂਤੀ ਆਵੇਗੀ। ਮੋਦੀ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ ਦੇ ਰੁੱਖ ਨੂੰ ਰੋਕਣ ਲਈ ਸੰਘੀ ਮੋਰਚੇ ਦਾ ਵਿਚਾਰ ਰੱਖਣ ਵਾਲੀ ਮਮਤਾ ਬੈਨਰਜੀ ਨੇ ਕਿਹਾ ਕਿ ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਦੇਸ਼ ਵਿਚ ਲੋਕਤੰਤਰ ਵਾਪਸ ਲਿਆਉਣ ਵਿਚ ਹਾਂ ਪੱਖੀ ਭੂਮਿਕਾ ਨਿਭਾਏਗਾ।
ਕੋਲਕਾਤਾ ਦੇ ਬਾਗਰੀ ਬਾਜ਼ਾਰ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਵਿਚ ਲੱਗ ਸਕਦੇ ਹਨ ਕਈ ਘੰਟੇ
NEXT STORY