ਡੋਈਵਾਲਾ (ਰਾਜਿੰਦਰ)— ਇਥੋਂ ਦੇ ਨਾਂਗਲ ਜਵਾਲਾਪੁਰ ਇਲਾਕੇ ਦੀ ਬੋਕਸਾ ਬਸਤੀ ਵਿਖੇ ਇਕ ਜ਼ਾਲਮ ਪਿਤਾ ਨੇ ਆਪਣੇ 2 ਮਾਸੂਮ ਬੱਚਿਆਂ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
ਮਿਲੀਆਂ ਖਬਰਾਂ ਮੁਤਾਬਕ 45 ਸਾਲਾ ਮਾਨ ਸਿੰਘ ਨੇ ਮੰਗਲਵਾਰ ਸਵੇਰੇ ਸੁੱਤੇ ਹੋਏ ਆਪਣੇ 13 ਸਾਲ ਦੇ ਬੇਟੇ ਵਿਨੇ ਅਤੇ 9 ਸਾਲ ਦੀ ਬੇਟੀ ਮੁਸਕਾਨ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨਾਲ ਦੇ ਬੈੱਡ 'ਤੇ ਸੁੱਤੀ ਹੋਈ ਆਪਣੀ ਪਤਨੀ ਰੀਨਾ ਅਤੇ 11 ਸਾਲ ਦੀ ਇਕ ਹੋਰ ਬੇਟੀ ਭੂਮਿਕਾ 'ਤੇ ਵੀ ਉਸ ਨੇ ਡੰਡਿਆਂ ਦਾ ਮੀਂਹ ਵਰ੍ਹਾ ਦਿੱਤਾ। ਦੋਵੇਂ ਲਹੂ ਲੁਹਾਨ ਹੋ ਕੇ ਹੇਠਾਂ ਡਿੱਗ ਪਏ। ਗੁਆਂਢ ਦੇ ਬੱਚੇ ਜਦੋਂ ਵਿਨੇ, ਮੁਸਕਾਨ ਅਤੇ ਭੂਮਿਕਾ ਨੂੰ ਸਕੂਲ ਲਿਜਾਣ ਲਈ ਸੱਦਣ ਵਾਸਤੇ ਆਏ ਤਾਂ ਘਰ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਦੱਸਿਆ। ਲੋਕਾਂ ਨੇ ਖਿੜਕੀ ਵਿਚੋਂ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਹਸਪਤਾਲ ਵਿਚ ਪਤਨੀ ਰੀਨਾ ਅਤੇ ਬੇਟੀ ਭੂਮਿਕਾ ਦੀ ਹਾਲਤ ਗੰਭੀਰ ਬਣੀ ਹੋਈ ਸੀ। ਪਤੀ ਫਰਾਰ ਦੱਸਿਆ ਜਾਂਦਾ ਹੈ।
ਕਰਨਾਟਕ : 14 ਸਾਬਕਾ ਬਾਗੀ ਵਿਧਾਇਕਾਂ 'ਤੇ ਕਾਂਗਰਸ ਦੀ ਵੱਡੀ ਕਾਰਵਾਈ
NEXT STORY