ਉਤਰਾਖੰਡ— ਭਾਜਪਾ ਤੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਂਪੀਅਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬੰਦੂਕਾਂ ਨੂੰ ਹੱਥ 'ਚ ਲੈ ਕੇ ਸ਼ਰਾਬ ਪੀਂਦੇ ਹੋਏ ਡਾਂਸ ਕਰਨ ਦਾ ਉਨ੍ਹਾਂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਤਿੰਨ ਹਥਿਆਰਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਹਰਿਦੁਆਰ ਦੇ ਡੀ.ਐੱਮ. ਨੇ ਉਨ੍ਹਾਂ ਨੂੰ ਇਸ ਮਾਮਲੇ 'ਚ ਨੋਟਿਸ ਵੀ ਭੇਜਿਆ ਹੈ। ਵੀਡੀਓ ਦੌਰਾਨ ਚੈਂਪੀਅਨ ਤਿੰਨ ਬੰਦੂਕਾਂ ਅਤੇ ਇਕ ਰਾਇਫਲ ਹੱਥ 'ਚ ਲੈ ਕੇ ਡਾਂਸ ਕਰਦੇ ਦਿੱਸ ਰਹੇ ਸਨ। ਇਸ ਦੌਰਾਨ ਕਈ ਵਾਰ ਉਨ੍ਹਾਂ ਨੇ ਬੰਦੂਕ ਨੂੰ ਹਵਾ 'ਚ ਲਹਿਰਾਇਆ ਸੀ। ਉਨ੍ਹਾਂ ਨਾਲ ਕੁਝ ਹੋਰ ਵੀ ਲੋਕ ਮੌਜੂਦ ਸਨ। ਉਨ੍ਹਾਂ ਦੇ ਕਿਸੇ ਸਾਥੀ ਨੇ ਇਸ ਵੀਡੀਓ ਨੂੰ ਸ਼ੂਟ ਕੀਤਾ ਅਤੇ ਬਾਅਦ 'ਚ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਚੈਂਪੀਅਨ ਹਮੇਸ਼ਾ ਤੋਂ ਹੀ ਵਿਵਾਦਾਂ 'ਚ ਘਿਰੇ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਕ ਚੈਨਲ ਦੇ ਪੱਤਰਕਾਰ ਨਾਲ ਬਦਸਲੂਕੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਰਿਪੋਰਟਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਕੁੱਟਮਾਰ ਕਰਨ ਦੀ ਕੋਸ਼ਿਸ਼ ਵੀ ਕੀਤ ਸੀ। ਜ਼ਿਕਰਯੋਗ ਹੈ ਕਿ ਚੈਂਪੀਅਨ ਨੂੰ ਭਾਜਪਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਥਾਨਕ ਭਾਜਪਾ ਦੇ ਨੇਤਾਵਾਂ ਨੇ ਉਨ੍ਹਾਂ ਦੇ ਸਥਾਈ ਮੁਅੱਤਲ ਦੀ ਮੰਗ ਕੀਤੀ ਸੀ।
ਪਾਕਿਸਤਾਨ ਨੂੰ ਹਰ ਹਰਕਤ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ : ਬਿਪਿਨ ਰਾਵਤ
NEXT STORY