ਹਰਿਆਣਾ— ਸਰਕਾਰੀ ਕਰਮਚਾਰੀਆਂ ਨੂੰ ਮਿਲਣ ਵਾਲੀ ਦੁਸ਼ਹਿਰੇ ਦੀ ਛੁੱਟੀ ਦੀ ਤਰੀਕ 'ਚ ਹਰਿਆਣਾ ਸਰਕਾਰ ਨੇ ਬਦਲਾਅ ਕੀਤਾ ਹੈ। ਇਸ ਨਾਲ ਸੰਬੰਧਿਤ ਹਰਿਆਣਾ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ 'ਚ ਦੱਸਿਆ ਗਿਆ ਕਿ ਪਹਿਲਾਂ 18 ਤਰੀਕ ਨੂੰ ਦੁਸ਼ਹਿਰੇ ਦੀ ਛੁੱਟੀ ਨਿਰਧਾਰਿਤ ਕੀਤੀ ਗਈ ਸੀ ਪਰ ਹੁਣ ਇਸ ਨੂੰ ਬਦਲ ਕੇ 19 ਤਰੀਕ ਕਰ ਦਿੱਤੀ ਗਈ ਹੈ।
ਹਰਿਆਣਾ ਸਰਕਾਰ ਦੇ ਚੀਫ ਸੈਕ੍ਰੇਟਰੀ ਡੀ.ਐਸ. ਡੇਸੀ ਦੇ ਦਫਤਰ ਤੋਂ ਜਾਰੀ ਇਸ ਨੋਟੀਫਿਕਸ਼ਨ 'ਚ ਦੱਸਿਆ ਗਿਆ ਹੈ ਕਿ ਇਹ ਸੂਚਨਾ ਸਾਰੇ ਹਰਿਆਣਾ ਪ੍ਰਦੇਸ਼ ਦੇ ਸਰਕਾਰੀ ਦਫਤਰਾਂ 'ਚ ਕੰਮ ਕਰ ਰਹੇ ਕਰਮਚਾਰੀਆਂ, ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਨਾਂ ਲਈ ਹੈ।
ਪਲਵਲ 'ਚ ਮਸਜਿਦ ਦੇ ਨਿਰਮਾਣ ਲਈ ਲਸ਼ਕਰ-ਏ-ਤੋਇਬਾ ਨੇ ਕੀਤਾ ਫੰਡ ਜਾਰੀ
NEXT STORY