ਨਵੀਂ ਦਿੱਲੀ– ਜਿਵੇਂ-ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਜਾਂ ਇੰਝ ਕਹਿ ਲਿਆ ਜਾਵੇ ਕਿ ਆਧੁਨਿਕ ਯੁੱਗ ’ਚ ਦੇਸ਼ ’ਚ ਕਈ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਦੇਸ਼ ’ਚ ਧੀਆਂ ਨੂੰ ਲੈ ਕੇ ਵੀ ਮਾਪਿਆਂ ਦਾ ਨਜ਼ਰੀਆ ਲਗਾਤਾਰ ਬਦਲ ਰਿਹਾ ਹੈ। ਜਨਮ ਦੇਣ ਨੂੰ ਹੀ ਨਹੀਂ ਸਗੋਂ ਗੋਦ ਲੈਣ ਦੇ ਮਾਮਲੇ ’ਚ ਵੀ ਹੁਣ ਜੋੜੇ ਧੀਆਂ ਨੂੰ ਤਰਜੀਹ ਦੇ ਰਹੇ ਹਨ। ਦੇਸ਼ ਅਤੇ ਵਿਦੇਸ਼ ਦੋਹਾਂ ’ਚ ਹੀ ਗੋਦ ਲੈਣਾ ਇਹ ਬਦਲਾਅ ਦਿੱਸਦਾ ਹੈ।
ਕੇਂਦਰੀ ਆਡਪਸ਼ਨ ਅਥਾਰਟੀ ਨੇ ਹਾਲ ਹੀ ’ਚ ਡਾਟਾ ਸਾਂਝਾ ਕੀਤਾ ਸੀ ਕਿ ਦੇਸ਼ ’ਚ ਬੱਚੇ ਗੋਦ ਲੈਣ ਲਈ ਉਡੀਕ ਕਰ ਰਹੇ ਮਾਪਿਆਂ ਦੀ ਗਿਣਤੀ 28,501 ਤੱਕ ਪਹੁੰਚ ਗਈ ਹੈ। ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਦੇਸ਼ ’ਚ 2021-22 ਵਿਚ 2,991 ਬੱਚੇ ਗੋਦ ਲਏ ਗਏ, ਇਨ੍ਹਾਂ ’ਚ 1698 ਕੁੜੀਆਂ ਅਤੇ 1293 ਮੁੰਡੇ ਹਨ। ਜਦਕਿ ਵਿਦੇਸ਼ੀ ਜੋੜਿਆਂ ਨੇ 414 ਬੱਚਿਆਂ ਨੂੰ ਗੋਦ ਲਿਆ, ਇਨ੍ਹਾਂ ’ਚ 259 ਕੁੜੀਆਂ ਅਤੇ 155 ਮੁੰਡੇ ਹਨ। ਇਸ ਤਰ੍ਹਾਂ ਹੀ 2020-21 ’ਚ ਦੇਸ਼ ਵਿਚ 3,142 ਬੱਚੇ ਗੋਦ ਲਏ ਗਏ। ਇਨ੍ਹਾਂ ਵਿਚ 1,856 ਕੁੜੀਆਂ ਅਤੇ 1,286 ਮੁੰਡੇ ਹਨ।
ਬੱਚਾ ਗੋਦ ਲੈਣ ’ਚ ਮਹਾਰਾਸ਼ਟਰ ਅੱਗੇ, ਧੀਆਂ ਨੂੰ ਤਵੱਜੋਂ
10 ਸੂਬਿਆਂ ’ਚ ਬੀਤੇ 3 ਸਾਲਾਂ ਦੇ ਡਾਟਾ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਦੇਸ਼ ਭਰ ’ਚ ਬੱਚੇ ਗੋਦ ਲੈਣ ਦੇ ਮਾਮਲੇ ’ਚ ਮਹਾਰਾਸ਼ਟਰ ਸਭ ਤੋਂ ਅੱਗੇ ਹੈ। ਬੀਤੇ 3 ਸਾਲਾਂ ’ਚ ਇੱਥੇ 1661 ਬੱਚੇ ਗੋਦ ਲਏ ਗਏ, ਇਨ੍ਹਾਂ ’ਚੋਂ 937 ਕੁੜੀਆਂ ਅਤੇ 724 ਮੁੰਡੇ ਸਨ। ਦੂਜੇ ਨੰਬਰ ’ਤੇ ਉੱਤਰ ਪ੍ਰਦੇਸ਼ ਹੈ, ਇੱਥੇ 2019-2022 ਦਰਮਿਆਨ 701 ਬੱਚੇ ਗੋਦ ਲਏ ਗਏ, ਇਨ੍ਹਾਂ ’ਚ 272 ਕੁੜੀਆਂ ਤਾਂ 229 ਮੁੰਡੇ ਸਨ। ਤੀਜੇ ਨੰਬਰ ’ਤੇ ਮੱਧ ਪ੍ਰਦੇਸ਼ ਹੈ, ਇਸ ਦੌਰਾਨ ਸੂਬੇ ’ਚ 428 ਬੱਚਿਆਂ ਨੂੰ ਗੋਦ ਲਿਆ ਗਿਆ। ਇਨ੍ਹਾਂ ’ਚ 236 ਕੁੜੀਆਂ ਅਤੇ 192 ਮੁੰਡੇ ਸਨ।
ਇਤਿਹਾਸ ਅਤੇ ਸੱਭਿਆਚਾਰਕ ਮਾਣ ਦੇ ਦਰਸ਼ਨ ਕਰਵਾਏਗਾ ਸੋਨੀਪਤ ਦਾ ਸਵਰਨਪ੍ਰਸਥ ਅਜਾਇਬਘਰ : ਸ਼੍ਰੀ ਵਿਜੇ ਚੋਪੜਾ
NEXT STORY