ਨਵੀਂ ਦਿੱਲੀ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਇੱਥੇ ਸੰਗਮ ਵਿਹਾਰ 'ਚ ਇਕ ਔਰਤ 'ਤੇ ਤੇਜ਼ਾਬ ਸੁੱਟਣ ਦੇ ਸਿਲਸਿਲੇ 'ਚ ਐੱਫਆਈਆਰ ਦਰਜ ਕਰਨ 'ਚ 15 ਮਹੀਨਿਆਂ ਦੀ ਦੇਰੀ ਸਮੇਤ ਗੰਭੀਰ ਖਾਮੀਆਂ ਨਜ਼ਰ ਆਉਣ ਤੋਂ ਬਾਅਦ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਵਧੀਕ ਸੈਸ਼ਨ ਜੱਜ ਹਰਗੁਰਵਿੰਦਰ ਸਿੰਘ ਜੱਗੀ ਔਰਤ 'ਤੇ ਤੇਜ਼ਾਬ ਸੁੱਟਣ ਦੇ ਦੋਸ਼ੀਆਂ- ਪ੍ਰਤੀ ਪਾਲ, ਰਮੇਸ਼, ਸੁਰੇਸ਼ ਚੰਦ ਅਤੇ ਬਬਲੂ ਕੁਮਾਰ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰ ਰਹੇ ਸਨ।
ਸੈਸ਼ਨ ਅਦਾਲਤ ਨੇ ਕਿਹਾ,''ਇਹ ਅਦਾਲਤ ਮੰਨਦੀ ਹੈ ਕਿ ਇਸਤਗਾਸਾ ਪੱਖ ਕਿਸੇ ਵੀ ਦੋਸ਼ੀ ਵਿਰੁੱਧ ਲੱਗੇ ਦੋਸ਼ਾਂ ਨੂੰ ਉੱਚਿਤ ਸ਼ੱਕ ਤੋਂ ਪਰੇ ਸਾਬਿਤ ਕਰਨ 'ਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਜਾਂਚ 'ਚ ਗੰਭੀਰ ਖਾਮੀਆਂ ਅਤੇ (ਐੱਫਆਈਆਰ ਦਰਜ ਕਰਨ 'ਚ) ਦੇਰੀ ਦਾ ਕੋਈ ਸੰਤੋਸ਼ਜਨਕ ਸਪੱਸ਼ਟੀਕਰਨ ਨਾ ਦਿੱਤੇ ਜਾਣ ਕਾਰਨ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਮਿਲਣ ਹੀ ਚਾਹੀਦਾ।''
ਰੇਨੂੰ ਨਾਮੀ ਔਰਤ ਨੇ ਦੋਸ਼ ਲਗਾਇਆ ਸੀ ਕਿ 9 ਜੁਲਾਈ 2019 ਨੂੰ ਸੰਗਮ ਵਿਹਾਰ 'ਚ ਇਕ ਮੰਦਰ ਕੋਲ ਦੋਸ਼ੀ 2 ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਨੇ ਉਸ 'ਤੇ ਰਸਾਇਣ ਸੁੱਟਿਆ। ਉਸ ਦੀ ਪਿੱਠ ਅਤੇ ਕਮਰ 'ਤੇ ਰਸਾਇਣ ਡਿੱਗਣ ਕਾਰਨ ਸੜਨ ਦੇ ਨਿਸ਼ਾਨ ਪੈ ਗਏ। ਇਸਤਗਾਸਾ ਪੱਖ ਅਨੁਸਾਰ, ਦੋਸ਼ੀਆਂ ਨੇ ਰੇਨੂੰ 'ਤੇ ਹਮਲਾ ਕੀਤਾ ਅਤੇ ਬਾਅਦ 'ਚ ਉਸ ਨੂੰ ਪ੍ਰੀਤ ਪਾਲ ਖ਼ਿਲਾਫ਼ ਪਹਿਲੇ ਕੀਤੀ ਗਈ ਸ਼ਿਕਾਇਤ ਵਾਪਸ ਲੈਣ ਦੀ ਧਮਕੀ ਦਿੱਤੀ।
ਹਾਲਾਂਕਿ ਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਐੱਫਆਈਆਰ ਘਟਨਾ ਦੇ ਲਗਭਗ 18 ਮਹੀਨਿਆਂ ਬਾਅਦ, 7 ਜਨਵਰੀ 2021 ਨੂੰ ਦਰਜ ਕੀਤੀ ਗਈ ਸੀ। ਜਾਂਚ ਅਧਿਕਾਰੀ ਨੇ ਵੀ ਮੰਨਿਆ ਕਿ ਉਨ੍ਹਾਂ ਨੂੰ ਇਸ ਦੇਰੀ ਦਾ ਕਾਰਨ ਨਹੀਂ ਪਤਾ ਸੀ। ਕੋਰਟ ਨੇ ਕਿਹਾ ਕਿ ਇਸਤਗਾਸਾ ਪੱਖ ਦਾ ਮਾਮਲਾ ਮੁੱਖ ਰੂਪ ਨਾਲ ਰੇਨੂੰ ਦੀ ਗਵਾਹੀ 'ਤੇ ਟਿਕਿਆ ਸੀ। ਕੁੜੀ ਨੇ ਦੱਸਿਆ ਸੀ ਕਿ ਪਿੱਠ 'ਤੇ ਜਲਣ ਮਹਿਸੂਸ ਹੋਣ ਤੋਂ ਬਾਅਦ ਉਹ ਪਿੱਛੇ ਮੁੜੀ ਸੀ। ਕੋਰਟ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਉਸ ਨੇ ਅਸਲ 'ਚ ਇਹ ਨਹੀਂ ਦੇਖਿਆ ਸੀ ਕਿ ਉਸ 'ਤੇ ਰਸਾਇਣ ਕਿਸ ਨੇ ਸੁੱਟਿਆ ਸੀ। ਕੋਰਟ ਨੇ ਕਿਹਾ,''ਸ਼ੱਕ ਚਾਹੇ ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ, ਉਹ ਸਬੂਤ ਦੀ ਜਗ੍ਹਾ ਨਹੀਂ ਲੈ ਸਕਦਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਚਿੰਤਨ ਤੋਂ ਐਕਸ਼ਨ’ ਵੱਲ : ਮੋਦੀ ਦੇ ਮੰਤਰੀ ਫਿਰ ਮਿਲਣਗੇ
NEXT STORY