ਨਵੀਂ ਦਿੱਲੀ— ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) 'ਚ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਦੀ ਵਜ੍ਹਾ ਕਰ ਕੇ ਅੱਗ ਲੱਗੀ ਹੈ। ਅੱਗ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਫੈਲੀ ਹੈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 34 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਮਾਰਤ 'ਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਸਾਰੇ ਮਰੀਜ਼ ਸੁਰੱਖਿਅਤ ਹਨ। ਸਾਵਧਾਨੀ ਦੇ ਤੌਰ 'ਤੇ ਐਮਰਜੈਂਸੀ ਵਾਰਡ ਨੂੰ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਅੱਗ ਐਮਰਜੈਂਸੀ ਵਾਰਡ ਕੋਲ ਲੱਗੀ ਹੈ। ਅੱਗ ਲੱਗਦੇ ਹੀ ਹਸਪਤਾਲ 'ਚ ਅਫੜਾ-ਦਫੜੀ ਮਚ ਗਈ। ਹਰ ਪਾਸੇ ਧੂੰਆਂ ਫੈਲ ਜਾਣ ਕਾਰਨ ਲੋਕਾਂ ਨੂੰ ਬਾਹਰ ਨਿਕਲਣ ਵਿਚ ਮੁਸ਼ਕਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਏਮਜ਼ ਦਿੱਲੀ ਹੀ ਨਹੀਂ, ਦੇਸ਼ ਦਾ ਪ੍ਰਮੁੱਖ ਡਾਕਟਰੀ ਸੰਸਥਾਨ ਹੈ।
ਅਰੁਣ ਜੇਤਲੀ ਦੀ ਹਾਲਤ ਬੇਹੱਦ ਨਾਜ਼ੁਕ, ECMO 'ਚ ਕੀਤਾ ਗਿਆ ਸ਼ਿਫਟ
NEXT STORY