ਨਵੀਂ ਦਿੱਲੀ (ਏਜੰਸੀ)- ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੈਂਕਾਕ ਤੋਂ ਆ ਰਹੇ 2 ਭਾਰਤੀ ਯਾਤਰੀਆਂ ਦੇ ਸਾਮਾਨ 'ਚੋਂ ਲਗਭਗ ਚਾਰ ਕਿਲੋਗ੍ਰਾਮ ਗਾਂਜਾ ਬਰਾਮਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਕੀਮਤ ਲਗਭਗ 1.38 ਕਰੋੜ ਰੁਪਏ ਹੈ। ਇਕ ਅਧਿਕਾਰਤ ਬਿਆਨ ਅਨੁਸਾਰ, ਦੋਵੇਂ ਯਾਤਰੀ ਇਕੱਠੇ ਯਾਤਰਾ ਕਰ ਰਹੇ ਸਨ ਅਤੇ 29 ਸਤੰਬਰ ਨੂੰ ਟਰਮੀਨਲ 3 'ਤੇ ਪਹੁੰਚੇ ਸਨ। ਕਸਟਮ ਅਧਿਕਾਰੀਆਂ ਨੇ 'ਪ੍ਰੋਫਾਈਲਿੰਗ' ਦੇ ਆਧਾਰ 'ਤੇ ਉਨ੍ਹਾਂ ਨੂੰ ਜਾਂਚ ਲਈ ਰੋਕਿਆ।
ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਨੂੰ ਉਨ੍ਹਾਂ ਦੇ 'ਟਰਾਲੀ ਬੈਗ' ਦੀ ਜਾਂਚ ਗ੍ਰੀਨ ਚੈਨਲ ਵੱਲ ਭੇਜਿਆ ਗਿਆ। ਬੈਗਾਂ 'ਚੋਂ ਸ਼ੱਕੀ ਗਾਂਜੇ ਨਾਲ ਭਰੀਆਂ ਪਾਲਸਟਿਕ ਦੀਆਂ ਚਾਰ ਥੈਲੀਆਂ ਬਰਾਮਦ ਹੋਈਆਂ। ਇਸ 'ਚ ਕਿਹਾ ਗਿਆ ਹੈ ਕਿ ਬਰਾਮਦ ਕੀਤੇ ਗਏ ਪਦਾਰਥ ਦਾ ਭਾਰ 3,964 ਗ੍ਰਾਮ ਹੈ ਅਤੇ ਇਸ ਦੀ ਕੀਮਤ ਲਗਭਗ 1.38 ਕਰੋੜ ਰੁਪਏ ਹੈ। ਬਿਆਨ ਦੇ ਅਨੁਸਾਰ, ਦੋਵਾਂ ਯਾਤਰੀਆਂ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ ਦੀ ਧਾਰਾ 43(ਬੀ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਉਸੇ ਐਕਟ ਦੀ ਧਾਰਾ 43(ਏ) ਦੇ ਤਹਿਤ ਜ਼ਬਤ ਕੀਤੀਆਂ ਗਈਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਖਨਊ ’ਚ ਸਪਾ ਦੇ ਪ੍ਰਦਰਸ਼ਨ ਦੌਰਾਨ ਪੁਲਸ ਤੇ ਵਰਕਰਾਂ ਵਿਚਾਲੇ ਝੜਪ, ਕਈ ਹਿਰਾਸਤ ’ਚ
NEXT STORY