ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੀਰਵਾਰ ਨੂੰ ਕਿਹਾ ਕਿ ਹਾਲੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਦਿੱਲੀ 'ਚ ਕੋਵਿਡ-19 ਇਨਫੈਕਸ਼ਨ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਦਿੱਲੀ 'ਚ ਇਨਫੈਕਸ਼ਨ ਦੇ 2,509 ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ 2 ਮਹੀਨਿਆਂ 'ਚ ਇਕ ਦਿਨ 'ਚ ਸਾਹਮਣੇ ਆਇਆ ਸਭ ਤੋਂ ਵੱਡਾ ਅੰਕੜਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਹਿਾ ਕਿ ਲੋਕਾਂ ਨੂੰ ਅੰਕੜਿਆਂ 'ਤੇ ਬਹੁਤ ਜ਼ੋਰ ਨਹੀਂ ਦੇਣਾ ਚਾਹੀਦਾ। ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਕੋਵਿਡ-19 ਦੀ ਜਾਂਚ ਗਿਣਤੀ ਵਧਾ ਰਹੀ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਸ਼ਹਿਰ 'ਚ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਾ ਆਏ। ਕਾਫ਼ੀ ਦਿਨਾਂ ਤੋਂ ਨਵੇਂ ਮਾਮਲਿਆਂ 'ਚ ਗਿਰਾਵਟ ਤੋਂ ਬਾਅਦ ਪਿਛਲੇ ਇਕ ਹਫ਼ਤੇ 'ਚ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਵਾਧਾ ਦੇਖਿਆ ਗਿਆ।
ਦਿੱਲੀ 'ਚ ਕੋਵਿਡ-19 ਦਾ ਦੂਜਾ ਦੌਰ ਹੈ। ਅਸੀਂ ਦੂਜਾ ਦੌਰ ਉਦੋਂ ਕਹਿੰਦੇ ਜਦੋਂ ਲੱਗਦਾ ਇਕ-2 ਮਹੀਨਿਆਂ 'ਚ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਉਂਦਾ ਅਤੇ ਫਿਰ ਨਵੇਂ ਮਾਮਲੇ ਆਉਣੇ ਸ਼ੁਰੂ ਹੋ ਜਾਣ। ਦਿੱਲੀ 'ਚ ਇਨਫੈਕਸ਼ਨ ਦੇ ਮਰੀਜ਼ ਹਾਲੇ ਵੀ ਹਨ ਅਤੇ ਤੁਹਾਨੂੰ ਅੰਕੜਿਆਂ ਨਾਲ ਚਿੰਤਤ ਨਹੀਂ ਹੋਣਾ ਚਾਹੀਦਾ।'' ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਇਨਫੈਕਸ਼ਨ ਨਾਲ ਹੋਣ ਵਾਲੀ ਮੌਤ ਦਰ ਬੁੱਧਵਾਰ ਨੂੰ 0.75 ਫੀਸਦੀ ਸੀ, ਜੋ ਇਕ ਚੰਗੀ ਗੱਲ ਹੈ। 'ਆਪ' ਨੇਤਾ ਨੇ ਕਿਹਾ,''ਔਸਤਨ ਇਹ 2.5 ਫੀਸਦੀ ਰਿਹਾ ਹੈ ਅਤੇ ਕੱਲ ਇਹ ਇਕ ਫੀਸਦੀ ਤੋਂ ਵੀ ਘੱਟ ਹੋ ਗਿਆ, ਜੋ ਇਕ ਚੰਗਾ ਚਿੰਨ੍ਹ ਹੈ। ਇਕ ਸਮੇਂ 'ਤੇ ਇਹ ਦਰ 3.5 ਫੀਸਦੀ ਸੀ।''
ਕੋਰੋਨਾ ਆਫ਼ਤ: ਨਾਹਨ ਮੈਡੀਕਲ ਕਾਲਜ ਹਸਪਤਾਲ ਦਾ ਗਾਇਨੀ ਵਾਰਡ ਸੀਲ
NEXT STORY