ਨਵੀਂ ਦਿੱਲੀ- ਪੱਛਮੀ ਦਿੱਲੀ 'ਚ 4 ਲੋਕਾਂ ਨੂੰ 23 ਸਾਲਾ ਇਕ ਨੌਜਵਾਨ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਦੋਸ਼ੀਆਂ 'ਚੋਂ ਇਕ ਦਾ ਮੋਬਾਇਲ ਫੋਨ ਚੋਰੀ ਕੀਤਾ ਸੀ। ਪੁਲਸ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਇਸ਼ਤਹਾਰ (30), ਅਨੀਸ (24), ਮੁਸ਼ਤਾਕ ਅਹਿਮਦ (32) ਅਤੇ ਉਸ ਦੇ ਭਰਾ ਸ਼ਿਰਾਜ ਅਹਿਮਦ (28) ਦੇ ਰੂਪ 'ਚ ਹੋਈ ਹੈ। ਸਾਰੇ ਦੋਸ਼ੀ ਪੱਛਮੀ ਦਿੱਲੀ ਦੇ ਨਾਰਾਇਣਾ ਉਦਯੋਗਿਕ ਖੇਤਰ ਦੇ ਵਾਸੀ ਹਨ। ਪੁਲਸ ਸੂਤਰਾਂ ਨੇ ਕਿਹਾ ਕਿ ਘਟਨਾ ਸ਼ੁੱਕਰਵਾਰ ਨੂੰ ਨਾਰਾਇਣਾ 'ਚ ਹੋਈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ਦਰੱਖਤ ਦੇ ਹੇਠਾਂ ਪਈ ਹੋਈ ਮਿਲੀ, ਜਿਸ 'ਤੇ ਗੰਭੀਰ ਸੱਟ ਦੇ ਨਿਸ਼ਾਨ ਸਨ। ਹਾਦਸੇ ਵਾਲੀ ਜਗ੍ਹਾ ਤੋਂ ਇਕ ਰੱਸੀ ਅਤੇ ਸਫੇਦ ਮਫਲਰ ਵੀ ਬਰਾਮਦ ਹੋਇਆ। ਪੁਲਸ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਕੀਰਤੀ ਨਗਰ ਸਥਿਤ ਜਵਾਹਰ ਕੈਂਪ ਵਾਸੀ ਰਾਹੁਲ ਦੇ ਰੂਪ 'ਚ ਹੋਈ ਹੈ।
ਘਟਨਾ ਦੇ ਚਸ਼ਮਦੀਦ ਸ਼ੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਸ਼ੁੱਕਰਵਾਰ ਸਵੇਰੇ 5.30 ਵਜੇ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਗੁਆਂਢੀ ਮੁਸ਼ਤਾਕ, ਸ਼ਿਰਾਜ, ਅਨੀਸ ਅਤੇ ਇਸ਼ਤਹਾਰ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ ਅਤੇ ਉਸ ਨੂੰ ਕੋਲ ਦੇ ਪਾਰਕ 'ਚ ਲਿਜਾ ਰਹੇ ਹਨ। ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਚਾਰੇ ਵਿਅਕਤੀਆਂ ਕੋਲ ਡੰਡੇ, ਪਾਈਪ ਅਤੇ ਲੋਹੇ ਦੀ ਇਕ ਛੜ ਸੀ। ਉਨ੍ਹਾਂ ਨੇ ਵਿਅਕਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਕਿਹਾ ਕਿ ਕੁਮਾਰ ਦੇ ਦਖਲਅੰਦਾਜ਼ੀ ਕਰਨ ਤੋਂ ਬਾਅਦ ਵੀ ਦੋਸ਼ੀਆਂ ਨੇ ਵਿਅਕਤੀ ਨੂੰ ਨਹੀਂ ਛੱਡਿਆ।
ਅਧਿਕਾਰੀਆਂ ਅਨੁਸਾਰ ਦੋਸ਼ੀਆਂ ਨੇ ਕੁਮਾਰ ਨੂੰ ਦੱਸਿਆ ਕਿ ਰਾਹੁਲ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਦੋਸ਼ੀਆਂ 'ਚੋਂ ਇਕ ਵਿਅਕਤੀ ਦਾ ਮੋਬਾਇਲ ਫੋਨ ਚੋਰੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਰਾਹੁਲ ਦਾ ਸਾਥੀ ਦੌੜ ਗਿਆ ਪਰ ਦੋਸ਼ੀਆਂ ਨੇ ਰਾਹੁਲ ਨੂੰ ਫੜ ਲਿਆ। ਪੁਲਸ ਡਿਪਟੀ ਕਮਿਸ਼ਨਰ ਦੀਪਕ ਪੁਰੋਹਿਤ ਨੇ ਕਿਹਾ ਕਿ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਕਿਹਾ,''ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਮ੍ਰਿਤਕ (ਰਾਹੁਲ) ਅਤੇ ਉਸ ਦੇ ਸਾਥੀ ਨੇ ਸ਼ਿਰਾਜ ਦੇ ਟਰੱਕ ਤੋਂ ਉਸ ਦਾ ਮੋਬਾਇਲ ਫੋਨ ਚੋਰੀ ਕੀਤਾ ਸੀ। ਰਾਹੁਲ ਦਾ ਸਾਥੀ ਦੌੜ ਗਿਆ ਪਰ ਦੋਸ਼ੀਆਂ ਨੇ ਰਾਹੁਲ ਨੂੰ ਫੜ ਲਿਆ ਅਤੇ ਉਸ ਨੂੰ ਪਾਰਕ 'ਚ ਲਿਜਾ ਕੇ ਬੰਨ੍ਹ ਕੇ ਕੁੱਟਿਆ। ਜਦੋਂ ਉਸ ਦੀ ਹਾਲਤ ਖਰਾਬ ਹੋਣ ਲੱਗੀ ਤਾਂ ਦੋਸ਼ੀ ਹਾਦਸੇ ਵਾਲੀ ਜਗ੍ਹਾ ਤੋਂ ਦੌੜ ਗਏ।''
ਰਾਜਸਥਾਨ 'ਚ 78 ਹਜ਼ਾਰ ਦੇ ਕਰੀਬ ਪਹੁੰਚੀ ਕੋਰੋਨਾ ਪੀੜਤਾਂ ਦੀ ਗਿਣਤੀ
NEXT STORY