ਨਵੀਂ ਦਿੱਲੀ- ਦੱਖਣ ਪੱਛਮੀ ਦਿੱਲੀ ਦੇ ਘਿਟੋਰਨੀ ਪਿੰਡ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਿੱਲੀ ਪੁਲਸ ਦੇ ਇਕ ਕਾਂਸਟੇਬਲ ਦੀ ਪਤਨੀ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਦੱਸਿਆ। ਪੁਲਸ ਅਨੁਸਾਰ ਵੀਰਵਾਰ ਸ਼ਾਮ ਇਕ ਵਿਅਕਤੀ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਕਾਂਸਟੇਬਲ ਦੀ ਪਤਨੀ ਅਤੇ 2 ਪੁੱਤਰ ਘਰ 'ਚ ਹਨ ਪਰ ਕੋਈ ਦਰਵਾਜ਼ਾ ਨਹੀਂ ਖੋਲ੍ਹ ਰਿਹਾ। ਪੁਲਸ ਡਿਪਟੀ ਕਮਿਸ਼ਨਰ ਇੰਗਿਤ ਪ੍ਰਤਾਪ ਸਿੰਘ ਨੇ ਦੱਸਿਆ,''ਪੁਲਸ ਘਿਟੋਰਨੀ ਪਿੰਡ 'ਚ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਦੇਖਿਆ। ਬਾਅਦ 'ਚ ਪੁਲਸ ਨੇ ਦਰਵਾਜ਼ਾ ਤੋੜਿਆ ਅਤੇ ਕਾਂਸਟੇਬਲ ਸੁਸ਼ੀਲ ਦੀ ਪਤਨੀ ਰਾਜੇਸ਼ ਦੀ ਲਾਸ਼ ਘਰ ਦੇ ਅੰਦਰ ਪੱਖੇ ਨਾਲ ਲਟਕੀ ਦੇਖੀ।''
ਇਹ ਵੀ ਪੜ੍ਹੋ : ਟਿਊਸ਼ਨ ਤੋਂ ਆ ਰਹੀ ਵਿਦਿਆਰਥਣ ਨਾਲ ਸਮੂਹਕ ਜਬਰ ਜ਼ਿਨਾਹ, ਪੀੜਤਾ ਨੇ ਜ਼ਹਿਰ ਖਾ ਦਿੱਤੀ ਜਾਨ
ਪੁਲਸ ਨੇ ਦੱਸਿਆ ਕਿ ਜੋੜੇ ਦੇ ਦੋਵੇਂ ਪੁੱਤਰ ਬਾਥਰੂਮ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੇ, ਜਿਨ੍ਹਾਂ ਨੂੰ ਵਸੰਤ ਕੁੰਜ 'ਚ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਡੇ ਪੁੱਤ ਦੀ ਹਾਲਤ ਸਥਿਰ ਹੈ ਪਰ ਛੋਟੇ ਪੁੱਤ ਦੀ ਸਥਿਤੀ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਉੱਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੋੜੇ ਦਾ ਵਿਆਹ 2014 'ਚ ਹੋਇਆ ਸੀ।
ਇਹ ਵੀ ਪੜ੍ਹੋ : ਭਾਜਪਾ ਨੇਤਾ ਦੇ ਘਰ ਹਮਲਾ ਕਰਨ ਵਾਲੇ ਤਿੰਨ ਅੱਤਵਾਦੀ ਢੇਰ
ਸਾਵਧਾਨ ! ਭਾਰਤ 'ਚ ਅਪ੍ਰੈਲ ਦੇ ਮੱਧ ਤੱਕ ਸਿਖ਼ਰ 'ਤੇ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ
NEXT STORY