ਗੁਹਾਟੀ—ਆਸਾਮ 'ਚ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਅੱਜ ਭਾਵ ਸ਼ੁੱਕਰਵਾਰ ਨੂੰ ਡਿਬਰੂਗੜ੍ਹ 'ਚ ਸਵੇਰਸਾਰ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫਿਊ 'ਚ ਢਿੱਲ ਦਿੱਤੀ ਗਈ ਹੈ। ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਇੰਡੀਗੋ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਨਾਗਰਿਤਾ ਕਾਨੂੰਨ 'ਤੇ ਉਤਰ-ਪੂਰਬ ਸੂਬਿਆਂ 'ਚ ਤਣਾਅ ਦੀ ਸਥਿਤੀ ਹੁਣ ਵੀ ਬਣੀ ਹੋਈ ਹੈ। ਗੁਵਾਹੀ ਅਤੇ ਸ਼ਿਲਾਂਗ 'ਚ ਕਰਫਿਊ ਫਿਲਹਾਲ ਜਾਰੀ ਹੈ।
ਕਮਿਸ਼ਨਰ ਅਤੇ ਸੈਕਟਰੀ (ਗ੍ਰਹਿ ਅਤੇ ਰਾਜਨੀਤੀ) ਆਸ਼ੂਤੋਸ਼ ਅਗਨੀਹੋਤਰੀ ਨੇ ਦੱਸਿਆ ਹੈ ਕਿ ਗੁਹਾਟੀ ਦੇ ਪੁਲਸ ਥਾਣਾ ਮੁਖੀ ਦੀਪਕ ਕੁਮਾਰ ਨੂੰ ਹਟਾ ਕੇ ਮੁੰਨਾ ਪ੍ਰਸਾਦ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਡੀਸ਼ਨਲ ਪੁਲਸ ਡਾਇਰੈਕਟਰ (ਏ.ਡੀ.ਜੀ.ਪੀ) ਅਤੇ ਐੱਸ.ਪੀ ਦਾ ਵੀ ਤਬਾਦਲਾ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਗੁਹਾਟੀ 'ਚ ਕਰਫਿਊ ਦਾ ਉਲੰਘਣ ਕਰ ਕੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਪ੍ਰਦਰਸ਼ਨ ਲਈ ਸੜਕਾਂ 'ਤੇ ਉਤਰੇ। ਇਸ ਬਿੱਲ 'ਚ ਪਾਕਿਸਤਾਨ, ਬੰਗਲਾਦੇਸ਼ ਅਤੇ ਆਫਗਾਨਿਸਤਾਨ ਤੋਂ ਆਏ ਗੈਰ ਮੁਸਲਮਾਨ ਸ਼ਰਣਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਪ੍ਰਾਵਧਾਨ ਹੈ।
ਨਿਰਭਿਆ ਕੇਸ: ਚਾਰੇ ਦੋਸ਼ੀਆਂ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ੀ ਟਲੀ
NEXT STORY