ਨਵੀਂ ਦਿੱਲੀ, (ਇੰਟ.)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਸਥਾਨ ਦੇ ਸ਼ਹਿਰ ਟੋਂਕ ਵਿਖੇ 23 ਫਰਵਰੀ ਦਿਨ ਸ਼ਨੀਵਾਰ ਨੂੰ ਹੋਣ ਵਾਲੀ ਰੈਲੀ ਨੂੰ ਲੈ ਕੇ ਰਾਜਸਥਾਨ ਪੁਲਸ ਦੀ ਇਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਮੋਦੀ ਦੀ ਸੁਰੱਖਿਆ ਲਈ ਹੈੱਡਕੁਆਰਟਰ ਨੇ ਇਕ ਉਸ ਅਧਿਕਾਰੀ ਦੀ ਡਿਊਟੀ ਵੀ ਲਾ ਦਿੱਤੀ, ਜਿਸ ਦੀ ਬੀਤੇ ਮਹੀਨੇ ਮੌਤ ਹੋ ਚੁੱਕੀ ਹੈ।
ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੁਰੱਖਿਆ ਵਿਵਸਥਾ 'ਚ ਲੱਗੇ ਅਧਿਕਾਰੀਆਂ ਕੋਲ ਡਿਊਟੀ ਦੀ ਲਿਸਟ ਪੁੱਜੀ। ਆਰ. ਪੀ. ਐੱਸ. ਅਧਿਕਾਰੀ ਅਭੇ ਸ਼ਰਮਾ ਦੀ ਕਿਸੇ ਬੀਮਾਰੀ ਕਾਰਨ ਪਿਛਲੇ ਮਹੀਨੇ ਮੌਤ ਹੋ ਗਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੀ ਡਿਊਟੀ ਸ਼ਨੀਵਾਰ ਮੋਦੀ ਦੀ ਸੁਰੱਖਿਆ ਲਈ ਲਾ ਦਿੱਤੀ ਗਈ। ਇਸ ਸਬੰਧੀ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਏਗੀ।
ਬਾਰਾਮੂਲਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ
NEXT STORY