ਮੁੰਬਈ (ਏਜੰਸੀ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਨੂੰ ਕਿਹਾ ਕਿ ਸੋਕਾ ਪ੍ਰਭਾਵਿਤ ਤਹਿਸੀਲਾਂ ਦੀ ਸੂਚੀ 'ਚ 40 ਹੋਰ ਨਾਮ ਸ਼ਾਮਲ ਕੀਤੇ ਜਾਣ ਮਗਰੋਂ ਰਾਜ ਦੀਆਂ 85 ਫੀਸਦੀ ਤੋਂ ਵੱਧ ਤਹਿਸੀਲਾਂ ਨੂੰ ਹੁਣ ਸੋਕਾ ਪ੍ਰਭਾਵਿਤ ਐਲਾਨ ਹੋ ਚੁੱਕੀਆਂ ਹਨ। ਜਿਸ ਕਾਰਨ ਇਨ੍ਹਾਂ ਦੀ ਕੁੱਲ ਗਿਣਤੀ 305 ਹੋ ਗਈ ਹੈ। ਫੜਨਵੀਸ ਨੇ ਇਹ ਵੀ ਕਿਹਾ ਕਿ ਸ਼ੁਰੂਆਤੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ 'ਚ 5-5 ਹਜ਼ਾਰ ਰੁਪਏ ਜਮ੍ਹਾ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਖਾਤਿਆਂ 'ਚ 5-5 ਹਜ਼ਾਰ ਰੁਪਏ ਜਮ੍ਹਾ ਕਰਨ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪ੍ਰਸ਼ਾਸਨਿਕ ਅਤੇ ਕੇਂਦਰੀ ਮੁਲਾਂਕਣ ਦੀਆਂ ਪੂਰੀਆਂ ਪ੍ਰਕਿਰਿਆਵਾਂ 'ਚ ਸਮਾਂ ਲੱਗਦਾ ਹੈ ਅਤੇ ਉਹ ਕਾਨੂੰਨੀ ਤੌਰ 'ਤੇ ਦੀਵਾਲੀ ਤੋਂ ਪਹਿਲਾਂ ਪੂਰੀਆਂ ਨਹੀਂ ਹੋ ਸਕਦੀਆਂ। ਫੜਨਵੀਸ ਨੇ ਕੈਬਨਿਟ ਦੀ ਬੈਠਕ ਤੋਂ ਬਾਅਦ ਕਿਹਾ,"ਸ਼ੁਰੂ 'ਚ 265 ਤਹਿਸੀਲਾਂ ਨੂੰ ਸੋਕਾ ਪ੍ਰਭਾਵਿਤ ਘੋਸ਼ਿਤ ਕੀਤਾ ਗਿਆ ਸੀ। ਸ਼ਿਕਾਇਤਾਂ 'ਤੇ ਵਿਚਾਰ ਕਰਨ ਤੋਂ ਬਾਅਦ 40 ਵਾਧੂ ਤਹਿਸੀਲਾਂ ਜੋੜੀਆਂ ਗਈਆਂ, ਜਿਸ ਨਾਲ ਕੁੱਲ ਗਿਣਤੀ 305 ਹੋ ਗਈ।'' ਹੁਣ, ਇਨ੍ਹਾਂ ਤਹਿਸੀਲਾਂ 'ਤੇ ਵੀ ਸੂਬਾ ਸਰਕਾਰ ਵਲੋਂ ਸੋਕੇ ਤੋਂ ਰਾਹਤ ਦੀਆਂ ਸਾਰੀਆਂ 12 ਮਿਆਰੀ ਲਾਭ ਲਾਗੂ ਹੋਣਗੇ।''
ਸੂਬਾ ਸਰਕਾਰ ਨੇ ਬਾਰਿਸ਼ ਦੀ ਕਮੀ ਮਗਰੋਂ ਪਿਛਲੇ ਸਾਲ 265 ਤਹਿਸੀਲਾਂ ਨੂੰ ਸੋਕਾ ਪ੍ਰਭਾਵਿਤ ਘੋਸ਼ਿਤ ਕੀਤਾ ਅਤੇ ਫਸਲੀ ਕਰਜ਼ੇ, ਜ਼ਮੀਨੀ ਮਾਲੀਆ ਰਿਆਇਤਾਂ ਅਤੇ ਬਿਜਲੀ ਬਿੱਲ ਸਬਸਿਡੀਆਂ ਸਮੇਤ ਕਈ ਰਾਹਤ ਉਪਾਵਾਂ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੋਕਾ ਪ੍ਰਭਾਵਿਤ ਸੂਚੀ 'ਚ 40 ਹੋਰ ਤਹਿਸੀਲਾਂ ਨੂੰ ਜੋੜਨ ਲਈ ਇਕ ਪੂਰਕ ਸਰਕਾਰੀ ਆਦੇਸ਼ ਜਾਰੀ ਕੀਤਾ ਗਿਆ ਹੈ। ਰਾਜ 'ਚ ਕੁੱਲ 358 ਤਹਿਸੀਲਾਂ ਹਨ। ਉਨ੍ਹਾਂ ਦੱਸਿਆ ਕਿ ਸੋਕਾ ਆਮ ਤੌਰ 'ਤੇ ਨਵੰਬਰ ਦੇ ਅੰਤ ਤੱਕ ਐਲਾਨਿਆ ਜਾਂਦਾ ਹੈ ਅਤੇ ਦਸੰਬਰ ਤੱਕ ਰਾਹਤ ਪ੍ਰਦਾਨ ਦਿੱਤੀ ਜਾਂਦੀ ਹੈ। ਹਾਲਾਂਕਿ, ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਵਾਰ ਸੋਕਾ ਨੋਟੀਫਿਕੇਸ਼ਨ ਅਕਤੂਬਰ 'ਚ ਹੀ ਜਾਰੀ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਕੇਂਦਰੀ ਕੈਬਨਿਟ ਨੇ ਬੋਨਸ ਨੂੰ ਦਿੱਤੀ ਮਨਜ਼ੂਰੀ
NEXT STORY