ਨੈਸ਼ਨਲ ਡੈਸਕ- ਦੀਵਾਲੀ ਮੌਕੇ ਦਿੱਲੀ ਦੀ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਆਈਫੋਨ 16 ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੰਗਲਵਾਰ ਦੁਪਹਿਰ ਨੂੰ "ਫਾਈਨਾਂਸਰਸੈਬ" ਨਾਮ ਦੀ ਇਕ ਕੰਪਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਜਸ਼ਨ ਦਾ ਇਕ ਵੀਡੀਓ ਸਾਂਝਾ ਕੀਤਾ, ਜਿਸ 'ਚ ਕਿਹਾ ਗਿਆ ਕਿ ਦੀਵਾਲੀ ਦੇ ਤੋਹਫ਼ਿਆਂ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ।
15 ਸਕਿੰਟ ਦੀ ਇਸ ਇੰਸਟਾਗ੍ਰਾਮ ਰੀਲ 'ਚ ਤੁਸੀਂ ਹਰੇਕ ਲੈਪਟਾਪ ਜਾਂ ਡੈਸਕਟੌਪ ਦੇ ਸਾਹਮਣੇ ਇਕ ਆਈਫੋਨ ਰੱਖਿਆ ਦੇਖ ਸਕਦੇ ਹੋ, ਜਿਨ੍ਹਾਂ ਦੇ ਉੱਪਰ ਰਿਬਨ ਵੀ ਲਗਾਇਆ ਗਿਆ ਹੈ। ਡੈਸਕ 'ਤੇ ਕੁੱਲ 12 ਆਈਫੋਨ ਰੱਖੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਦੇ ਅੰਤ 'ਚ ਕੁਝ ਮਹਿਲਾ ਕਰਮਚਾਰੀ ਆਈਫੋਨ 16 ਪ੍ਰਾਪਤ ਕਰਨ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਦਿਖਾਈ ਦੇ ਰਹੀਆਂ ਹਨ।
ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਦੇਖ ਕੇ, ਕੁਝ ਲੋਕਾਂ ਨੇ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਮਾਲ ਦੱਸਿਆ ਅਤੇ ਕੁਮੈਂਟ 'ਚ AI ਕਹਿ ਕੇ ਤਾਅਨੇ ਵੀ ਮਾਰੇ। ਕੰਪਨੀ ਨੇ ਇਸ ਟਿੱਪਣੀ ਦਾ ਜਵਾਬ ਹੱਸਦੇ ਹੋਏ ਕਿਹਾ, "ਦੁਬਾਰਾ ਦੇਖੋ। ਇਹ AI ਨਹੀਂ ਹੈ।" ਇਸ ਤੋਂ ਬਾਅਦ ਦੀਆਂ ਪ੍ਰਤੀਕਿਰਿਆਵਾਂ ਵਾਇਰਲ ਹੋ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਾ ਡੀਜ਼ਲ, ਨਾ ਬਿਜਲੀ ਦੀਆਂ ਤਾਰਾਂ: ਜਾਣੋ ਕਿਵੇਂ ਚੱਲਦੀ ਹੈ ਭਾਰਤ ਦੀ ਹਾਈਡ੍ਰੋਜਨ ਟ੍ਰੇਨ 'ਨਮੋ ਗ੍ਰੀਨ ਰੇਲ'
NEXT STORY