ਜਲੰਧਰ - ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੋਕ ਆਪਣੇ ਘਰਾਂ ਦੀ ਸਫਾਈ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ। ਤਿਉਹਾਰਾਂ ਮੌਕੇ ਘਰ ਦੀ ਸਫ਼ਾਈ ਕਰਦੇ ਸਮੇਂ ਅੰਦਰ ਪਈਆਂ ਬੇਲੋੜੀਆਂ, ਟੁੱਟੀਆਂ ਅਤੇ ਖ਼ਰਾਬ ਚੀਜ਼ਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ। ਮਾਨਤਾ ਹੈ ਕਿ ਇਨ੍ਹਾਂ ਚੀਜ਼ਾਂ ਦੇ ਘਰ ਵਿਚ ਹੋਣ ਨਾਲ ਮਾਤਾ ਲਕਸ਼ਮੀ ਦਾ ਵਾਸ ਨਹੀਂ ਹੁੰਦਾ। ਇਸ ਨਾਲ ਲਕਸ਼ਮੀ ਮਾਤਾ ਨਾਰਾਜ਼ ਹੋ ਸਕਦੀ ਹੈ ਅਤੇ ਪੈਸੀ ਦੀ ਕਮੀ ਹੁੰਦੀ ਹੈ।
ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ
1. ਟੁੱਟੇ-ਭੱਜੇ ਭਾਂਡੇ
ਦੀਵਾਲੀ ਦੀ ਸਫਾਈ ਕਰਦੇ ਸਮੇਂ ਸਭ ਤੋਂ ਪਹਿਲਾਂ ਉਨ੍ਹਾਂ ਭਾਂਡਿਆਂ ਨੂੰ ਵੱਖ ਕਰ ਦਿਓ, ਜੋ ਟੁੱਟ ਚੁੱਕੇ ਹਨ ਜਾਂ ਲੰਬੇ ਸਮੇਂ ਤੋਂ ਜਿਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਸਟੀਲ, ਪਲਾਸਟਿਕ, ਲੋਹੇ ਜਾਂ ਕਿਸੇ ਹੋਰ ਧਾਤ ਦੇ ਅਜਿਹੇ ਭਾਂਡੇ, ਜਿਨ੍ਹਾਂ ਦੀ ਹੁਣ ਲੋੜ ਨਹੀਂ ਹੈ, ਉਨ੍ਹਾਂ ਨੂੰ ਘਰ ਵਿਚ ਇਕੱਠਾ ਕਰ ਕੇ ਨਾ ਰੱਖੋ।
2. ਖਰਾਬ ਇਲੈਕਟ੍ਰਾਨਿਕ ਉਪਕਰਨ
ਘਰ ਵਿਚ ਕਈ ਵਾਰ ਪੁਰਾਣੇ ਇਲੈਕਟ੍ਰਾਨਿਕ ਉਪਕਰਨ ਪਏ ਰਹਿੰਦੇ ਹਨ, ਜਿਨ੍ਹਾਂ ਦੀ ਸਾਲਾਂ ਤੋਂ ਵਰਤੋਂ ਨਹੀਂ ਹੋਈ ਹੁੰਦੀ। ਜੇ ਕਿਸੇ ਉਪਕਰਨ ਦੀ ਤਾਰ ਟੁੱਟ ਗਈ ਹੈ ਜਾਂ ਖਰਾਬ ਹੋਣ ਕਾਰਨ ਉਸ ਦੀ ਵਰਤੋਂ ਨਹੀਂ ਹੋ ਰਹੀ ਤਾਂ ਉਸ ਨੂੰ ਸਫਾਈ ਦੌਰਾਨ ਵੱਖ ਕਰ ਦਿਓ ਅਤੇ ਬਾਹਰ ਸੁੱਟ ਦਿਓ।
ਇਹ ਵੀ ਪੜ੍ਹੋ: Diwali 2026: ਦੀਵਾਲੀ ਦੀ ਰਾਤ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਗਾਓ ਦੀਵੇ, ਵਰ੍ਹੇਗਾ ਨੋਟਾਂ ਦਾ ਮੀਂਹ
3. ਪੁਰਾਣੇ ਕੱਪੜੇ
ਅਲਮਾਰੀ ਵਿਚ ਬਹੁਤ ਸਾਰੇ ਕੱਪੜੇ ਅਜਿਹੇ ਪਏ ਹੁੰਦੇ ਹਨ, ਜਿਨ੍ਹਾਂ ਨੂੰ ਤੁਸੀਂ ਕਈ ਸਾਲਾਂ ਤੋਂ ਨਹੀਂ ਪਹਿਨਿਆ ਹੁੰਦਾ ਤਾਂ ਉਨ੍ਹਾਂ ਨੂੰ ਬਾਹਰ ਕੱਢ ਸਕਦੇ ਹੋ। ਜੇ ਇਹ ਕੱਪੜੇ ਕਿਸੇ ਲੋੜਵੰਦ ਨੂੰ ਦੇਣੇ ਹਨ ਤਾਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਪੁਰਾਣੇ ਕੱਪੜੇ ਕਿਸੇ ਨੂੰ ਦੇਣਾ ਮਦਦ ਦਾ ਚੰਗਾ ਕੰਮ ਹੋ ਸਕਦਾ ਹੈ। ਘਰ ਵਿਚ ਵਟੇ-ਪੁਰਾਣੇ ਕੱਪੜੇ ਤਾਂ ਬਿਲਕੁਲ ਵੀ ਨਹੀਂ ਰੱਖਣੇ ਚਾਹੀਦੇ।
4. ਪੁਰਾਣੇ ਅਖਬਾਰ ਅਤੇ ਰੱਦੀ
ਕਈ ਵਾਰ ਘਰ ਵਿਚ ਪੁਰਾਣੇ ਅਖ਼ਬਾਰ, ਰੱਦੀ ਅਤੇ ਅਜਿਹੇ ਕਾਗਜ ਇਕੱਠੇ ਹੋ ਜਾਂਦੇ ਹਨ, ਜਿਨ੍ਹਾਂ ਦੀ ਕੋਈ ਲੋੜ ਨਹੀਂ ਹੁੰਦੀ। ਦੀਵਾਲੀ ਦੀ ਸਫਾਈ ਦੌਰਾਨ ਇਨ੍ਹਾਂ ਨੂੰ ਵੀ ਛਾਂਟ ਕੇ ਵੱਖ ਕਰ ਦੇਣਾ ਚਾਹੀਦਾ ਹੈ। ਫਿਰ ਇਸ ਨੂੰ ਰੱਦੀ ਵਾਲੇ ਨੂੰ ਦੇ ਦਿਓ। ਇਸ ਨਾਲ ਘਰ ਸਾਫ਼ ਰਹਿੰਦਾ ਹੈ।
ਇਹ ਵੀ ਪੜ੍ਹੋ: ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ
5. ਪੁਰਾਣਾ ਟੁੱਟਿਆ-ਭੱਜਿਆ ਫਰਨੀਚਰ
ਜੇ ਘਰ ਵਿਚ ਟੁੱਟੀ ਹੋਈ ਕੁਰਸੀ, ਖਰਾਬ ਮੇਜ਼ ਜਾਂ ਪੁਰਾਣਾ ਸੌਫਾ ਪਿਆ ਹੋਇਆ ਹੈ, ਜਿਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਤਾਂ ਉਸ ਨੂੰ ਵੀ ਹਟਾਉਣ ਬਾਰੇ ਸੋਚੋ। ਇਸੇ ਤਰ੍ਹਾਂ ਸਟੋਰ ਰੂਮ ਵਿਚ ਇਕੱਠੀਆਂ ਕੀਤੀਆਂ ਉਨ੍ਹਾਂ ਚੀਜ਼ਾਂ ਨੂੰ ਵੀ ਬਾਹਰ ਕੱਢ ਦਿਓ, ਜਿਨ੍ਹਾਂ ਦੀ ਭਵਿੱਖ ਵਿਚ ਵਰਤੋਂ ਕਰਨ ਦੀ ਕੋਈ ਯੋਜਨਾ ਨਹੀਂ ਹੈ।
6. ਖਰਾਬ ਸਜਾਵਟੀ ਸਾਮਾਨ
ਦੀਵਾਲੀ 'ਤੇ ਘਰ ਨੂੰ ਸਜਾਉਣ ਲਈ ਨਵਾਂ ਸਾਮਾਨ ਖਰੀਦਿਆ ਜਾਂਦਾ ਹੈ ਪਰ ਪੁਰਾਣੇ ਸਜਾਵਟੀ ਸਾਮਾਨ ਵਿਚੋਂ ਕਈ ਚੀਜ਼ਾਂ ਟੁੱਟ ਚੁੱਕੀਆਂ ਹੁੰਦੀਆਂ ਹਨ ਜਾਂ ਹੁਣ ਵਰਤੋਂ ਦੇ ਯੋਗ ਨਹੀਂ ਰਹਿੰਦੀਆਂ। ਇਨ੍ਹਾਂ ਨੂੰ ਘਰ ਵਿਚ ਇਕੱਠਾ ਕਰ ਕੇ ਨਾ ਰੱਖੋ। ਸਫਾਈ ਦੌਰਾਨ ਇਨ੍ਹਾਂ ਨੂੰ ਵੱਖ ਕਰ ਦਿਓ ਅਤੇ ਘਰ ਦੇ ਕੋਨੇ, ਕੰਧਾਂ, ਛੱਤਾਂ, ਅਲਮਾਰੀਆਂ ਤੇ ਸਟੋਰ ਰੂਮ ਵਿਚ ਜੰਮੀ ਧੂੜ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰੋ।
ਇਹ ਵੀ ਪੜ੍ਹੋ: ਛੁੱਟੀਆਂ ਹੀ ਛੁੱਟੀਆਂ! 11 ਦਿਨ ਬੰਦ ਰਹਿਣਗੇ ਸਕੂਲ, ਚੈਕ ਕਰੋ ਸੂਬਿਆਂ ਦੀ ਸੂਚੀ
7. ਵਰਤੀ ਹੋਈ ਪੂਜਾ ਸਮੱਗਰੀ
ਪੂਜਾ ਵਿਚ ਵਰਤੋਂ ਨਾ ਆਉਣ ਵਾਲੀ ਬੇਕਾਰ ਸਮੱਗਰੀ ਨੂੰ ਮੰਦਰ ਵਿਚੋਂ ਹਟਾ ਦੇਣਾ ਚਾਹੀਦਾ ਹੈ। ਪੁਰਾਣੀ ਪੂਜਾ ਸਮੱਗਰੀ ਅਤੇ ਭਗਵਾਨ ਦੇ ਵਸਤਰਾਂ ਦਾ ਨਿਪਟਾਰਾ ਕਰਦੇ ਸਮੇਂ ਸਫਾਈ ਅਤੇ ਆਪਣੀਆਂ ਪਰਿਵਾਰਕ ਰਵਾਇਤਾਂ ਦਾ ਧਿਆਨ ਰੱਖੋ। ਇਨ੍ਹਾਂ ਨੂੰ ਪਾਣੀ ਵਿਚ ਪ੍ਰਵਾਹਿਤ ਕਰਨ ਦੀ ਬਜਾਏ ਕਿਸੇ ਢੁੱਕਵੇਂ ਤਰੀਕੇ ਨਾਲ ਨਿਪਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਜਲ ਪ੍ਰਦੂਸ਼ਣ ਨਾ ਵਧੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਕਾਂਗਰਸ ਨੇ 200 ਤੋਂ ਵੱਧ ਪਾਰਟੀ ਅਹੁਦੇਦਾਰਾਂ ਨੂੰ ਕੀਤਾ ਸਸਪੈਂਡ
NEXT STORY