ਨੈਸ਼ਨਲ ਡੈਸਕ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤਿਉਹਾਰਾਂ ਮੌਕੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਘਟੇ ਹੋਏ ਉਤਪਾਦਨ ਕਾਰਨ ਦੇਸ਼ ਭਰ ਦੇ ਜ਼ਿਆਦਾਤਰ ਬਾਜ਼ਾਰਾਂ ਵਿੱਚ ਪਟਾਕਿਆਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 30 ਤੋਂ 50 ਪ੍ਰਤੀਸ਼ਤ ਮਹਿੰਗੀਆਂ ਹੋ ਗਈਆਂ ਹਨ। ਇਸ ਨਾਲ ਪਟਾਕੇ ਖਰੀਦਣ ਅਤੇ ਚਲਾਉਣ ਦੇ ਸ਼ੌਕਿਨ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ।
ਇਹ ਵੀ ਪੜ੍ਹੋ: ਇਨ੍ਹਾਂਂ ਬੇਰੁਜ਼ਗਾਰਾਂ ਦੇ ਖਾਤਿਆਂ 'ਚ ਆਉਣਗੇ 5-5 ਹਜ਼ਾਰ ਤੇ ਮਿਲੇਗਾ ਰਾਸ਼ਨ! ਦੀਵਾਲੀ 'ਤੇ CM ਸ਼ੁਭੇਂਦੂ ਦਾ ਤੋਹਫ਼ਾ
ਭਾਰਤ ਦੇ ਮੁੱਖ ਪਟਾਕਿਆਂ ਦੇ ਉਤਪਾਦਨ ਕੇਂਦਰ, ਤਾਮਿਲਨਾਡੂ ਦੇ ਸ਼ਿਵਕਾਸੀ ਅਤੇ ਦੇਸ਼ ਭਰ ਦੇ ਹੋਰ ਬਾਜ਼ਾਰਾਂ (ਜਿਵੇਂ ਮੁੰਬਈ, ਅਹਿਮਦਾਬਾਦ ਅਤੇ ਰਾਂਚੀ) ਦੇ ਵਪਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਪਟਾਕਿਆਂ ਦਾ ਕ੍ਰੇਜ਼ ਆਮ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਪੈ ਰਿਹਾ ਹੈ। ਪਟਾਕੇ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮੁੱਖ ਰਸਾਇਣਾਂ, ਜਿਵੇਂ ਸਲਫਰ, ਐਲੂਮੀਨੀਅਮ ਪਾਊਡਰ, ਬੇਰੀਅਮ ਨਾਈਟ੍ਰੇਟ ਅਤੇ ਸੋਡੀਅਮ ਨਾਈਟ੍ਰੇਟ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪੈਕੇਜਿੰਗ ਲਈ ਵਰਤੇ ਜਾਣ ਵਾਲੇ ਕਾਗਜ਼, ਧਾਗੇ ਅਤੇ ਗੱਤੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਹਵਾ 'ਚ ਉੱਡਦੇ ਇੰਡੀਗੋ ਜਹਾਜ਼ ਦੇ ਐਮਰਜੈਂਸੀ ਗੇਟ ਨਾਲ ਯਾਤਰੀ ਨੇ ਕਰ 'ਤੀ ਅਜਿਹੀ ਹਰਕਤ, ਲੋਕਾਂ ਨੇ ਮਾਰੀਆਂ ਚੀਕਾਂ
ਪਟਾਕਿਆਂ ਦੀਆਂ ਫੈਕਟਰੀਆਂ 'ਤੇ ਸਖ਼ਤ ਨਿਯਮਾਂ ਕਾਰਨ ਪਟਾਕੇ ਨਿਰਮਾਤਾਵਾਂ ਨੇ ਆਪਣੀਆਂ ਕੀਮਤਾਂ ਵਿੱਚ 15 ਤੋਂ 20 ਪ੍ਰਤੀਸ਼ਤ ਵਾਧਾ ਕੀਤਾ ਹੈ, ਜਦਕਿ ਪ੍ਰਚੂਨ ਵਪਾਰੀਆਂ ਨੇ ਪਟਾਕਿਆਂ ਦੀਆਂ ਕੀਮਤਾਂ ਵਿੱਚ 30 ਤੋਂ 50 ਪ੍ਰਤੀਸ਼ਤ ਤੋਂ ਵੱਧ ਵਾਧਾ ਕਰ ਦਿੱਤਾ ਹੈ। ਦੇਸ਼ ਵਿੱਚ ਪਟਾਕਿਆਂ ਦੇ ਉਤਪਾਦਨ ਦੇ ਮੁੱਖ ਕੇਂਦਰ ਤਾਮਿਲਨਾਡੂ ਦੇ ਸਿਵਾਕਾਸੀ ਦੇ ਪਟਾਕੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਹਰ ਸਾਲ ਕੀਮਤਾਂ ਵਿੱਚ ਮਾਮੂਲੀ ਵਾਧਾ ਹੋਣਾ ਆਮ ਗੱਲ ਹੈ ਪਰ ਇਸ ਸਾਲ ਇਹ ਵਾਧਾ ਬੇਮਿਸਾਲ ਹੈ। ਇਸ ਵਾਰ ਉਤਪਾਦਨ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਨਿਰਮਾਤਾਵਾਂ ਦੀ ਲਾਗਤ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: ਦੀਵਾਲੀ ਮੌਕੇ 7000 ਬੋਨਸ ਤੇ ਦੁੱਗਣੀ ਤਨਖ਼ਾਹ! 3.5 ਲੱਖ ਕਰਮਚਾਰੀਆਂ ਨੂੰ CM ਯੋਗੀ ਦਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੋਟਲ 'ਚ ਫਾਇਰਿੰਗ ਕਰਨ ਵਾਲੇ ਨੂੰ ਪੁਲਸ ਨੇ ਐਨਕਾਊਂਟਰ 'ਚ ਕਰ'ਤਾ ਢੇਰ ! 5 ਲੋਕਾਂ ਦੀ ਲਈ ਸੀ ਜਾਨ
NEXT STORY