ਸੀਵਾਨ-ਬਿਹਾਰ ਦੇ ਸੀਵਾਨ ਜ਼ਿਲੇ ’ਚ ਇਕ ਵਫਾਦਾਰ ਕੁੱਤੇ ਨੇ ਆਪਣੀ ਜਾਨ ਦੇ ਦਿੱਤੀ ਪਰ ਆਪਣੇ ਮਾਲਕ ਦੇ ਘਰ ’ਚ ਇਕ ਜ਼ਹਿਰੀਲੇ ਸੱਪ ਨੂੰ ਨਹੀਂ ਵੜਨ ਦਿੱਤਾ। ਮਹਾਰਾਜਗੰਜ ਨਗਰ ਪੰਚਾਇਤ ਦੀ ਕਪਿਆ ਨਿਜ਼ਾਮਤਪੁਰ ਪਿੰਡ ’ਚ ਵੀਰਵਾਰ ਰਾਤ ਪਾਲਤੂ ਕੁੱਤੇ ਨੇ ਮਾਲਕ ਦੇ ਪ੍ਰਤੀ ਵਫਾਦਾਰੀ ਨਿਭਾਉਂਦੇ ਹੋਏ ਆਪਣੀ ਜਾਨ ਦੇ ਕੇ ਉਸ ਦੇ ਪਰਿਵਾਰ ਦੀ ਰੱਖਿਆ ਕੀਤੀ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੁਕੇਸ਼ ਪਾਂਡੇ ਦਾ ਪਰਿਵਾਰ ਰਾਤ ਨੂੰ ਸੌਂ ਰਿਹਾ ਸੀ ਇਸ ਦੌਰਾਨ ਘਰ ਦੇ ਦਰਵਾਜ਼ੇ ਰਾਹੀਂ ਇਕ ਸੱਪ ਅੰਦਰ ਵੜਨ ਦੀ ਕੋਸ਼ਿਸ਼ ਕਰਨ ਲੱਗਾ, ਉਦੋਂ ਪਾਲਤੂ ਕੁੱਤੇ ਦੀ ਨਜ਼ਰ ਸੱਪ ’ਤੇ ਪਈ ਅਤੇ ਉਹ ਭੌਂਕਣ ਲੱਗਾ ਅਤੇ ਸੱਪ ਨਾਲ ਭਿੜ ਪਿਆ। ਲੜਦੇ-ਲੜਦੇ ਕੁੱਤਾ ਅਤੇ ਸੱਪ ਦੋਵਾਂ ਦੀ ਮੌਤ ਹੋ ਗਈ।
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ ਜਾਰੀ, 6 ਟ੍ਰੇਨਾਂ ਰੱਦ
NEXT STORY