ਨਵੀਂ ਦਿੱਲੀ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਸਿੱਧੀ ਭਰਤੀ ਕੱਢੀ ਹੈ। ਇਸ ਭਰਤੀ ਪ੍ਰਕਿਰਿਆ ਤਹਿਤ ਜੂਨੀਅਰ ਰਿਸਰਚ ਫੈਲੋ (ਜੇ. ਆਰ. ਐੱਫ.) ਦੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਅਧਿਕਾਰਤ ਨੋਟੀਫ਼ਿਕੇਸ਼ਨ ਮੁਤਾਬਕ ਇਸ ਭਰਤੀ ਲਈ ਕਿਸੇ ਪ੍ਰਕਾਰ ਦਾ ਲਿਖਤੀ ਇਮਤਿਹਾਨ ਨਹੀਂ ਲਿਆ ਜਾਵੇਗਾ, ਸਗੋਂ ਸਿਰਫ ਇੰਟਰਵਿਊ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ।
ਉਮਰ ਹੱਦ—
ਇਸ ਭਰਤੀ ਲਈ 28 ਸਾਲ ਤੱਕ ਦੇ ਸਿੱਖਿਆਰਥੀ ਅਪਲਾਈ ਕਰ ਸਕਦੇ ਹਨ। ਰਿਜ਼ਰਵੇਸ਼ਨ ਵਰਗ ਦੇ ਉਮੀਦਵਾਰਾਂ ਨੂੰ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਉਮਰ 'ਚ ਛੋਟ ਮਿਲੇਗੀ।
ਮਹੱਤਵਪੂਰਨ ਤਾਰੀਖ਼ਾਂ—
ਇੰਟਰਵਿਊ ਦੀ ਤਾਰੀਖ਼- 6 ਅਗਸਤ 2020
ਇੰਟਰਵਿਊ ਦਾ ਸਮਾਂ- ਸਵੇਰੇ 9: 00 ਵਜੇ ਤੋਂ
ਜੂਨੀਅਰ ਰਿਸਰਚ ਫੈਲੋ ਦੇ 4 ਅਹੁਦੇ 'ਤੇ ਹੋਵੇਗੀ ਭਰਤੀ—
ਨੋਟੀਫ਼ਿਕੇਸ਼ਨ ਮੁਤਾਬਕ ਡੀ. ਆਰ. ਡੀ. ਓ. ਜੂਨੀਅਰ ਰਿਸਰਚ ਫੈਲੋ ਦੇ 4 ਅਹੁਦਿਆਂ 'ਤੇ ਭਰਤੀ ਲਈ ਇੰਟਰਵਿਊ ਆਯੋਜਿਤ ਕਰੇਗਾ।
ਇਸ ਅਹੁਦੇ 'ਤੇ ਚੁਣੇ ਗਏ ਉਮੀਦਵਾਰ ਨੂੰ 31,000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਮਿਲੇਗਾ। ਇਸ ਤੋਂ ਇਲਾਵਾ ਨਿਯਮਾਂ ਮੁਤਾਬਕ ਹਾਊਸ ਰੈਂਟ ਅਲਾਊਂਸ (ਐੱਚ. ਆਰ. ਏ.) ਦਾ ਵੀ ਭੁਗਤਾਨ ਹੋਵੇਗਾ।
ਇੰਝ ਕਰੋ ਅਪਲਾਈ—
ਇਸ ਭਰਤੀ ਲਈ ਬਿਨੈਕਾਰਾਂ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਅਧਿਕਾਰਤ ਵੈੱਬਸਾਈਟ https://drdo.gov.in/ 'ਤੇ ਜਾਣਾ ਹੋਵੇਗਾ। ਨੋਟੀਫ਼ਿਕੇਸ਼ਨ ਮੁਤਾਬਕ ਫਾਰਮ ਭਰਨਾ ਹੋਵੇਗਾ। ਨੋਟੀਫ਼ਿਕੇਸ਼ਨ ਵਿਚ ਮੰਗੇ ਗਏ ਸਾਰੇ ਦਸਤਾਵੇਜ਼ਾਂ ਨਾਲ ਇੰਟਰਵਿਊ ਲਈ ਤੈਅ ਪਤੇ 'ਤੇ ਪਹੁੰਚਣਾ ਹੋਵੇਗਾ।
ਚੀਨ ਖਿਲਾਫ ਨੇਵੀ ਫੌਜ ਮੁਸਤੈਦ, ਹਿੰਦ ਮਹਾਸਾਗਰ 'ਚ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਤਾਇਨਾਤ
NEXT STORY