ਨਵੀਂ ਦਿੱਲੀ, (ਭਾਸ਼ਾ)– ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਢੇਰਾ ਕੋਲੋਂ ਈ. ਡੀ. ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਬੁੱਧਵਾਰ 3 ਘੰਟਿਆਂ ਤੱਕ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਵਢੇਰਾ ਸਵੇਰੇ ਲਗਭਗ 10.30 ਵਜੇ ਆਪਣੇ ਵਕੀਲਾਂ ਨਾਲ ਕੇਂਦਰੀ ਦਿੱਲੀ ਦੇ ਜਾਮਨਗਰ ਹਾਊਸ ਸਥਿਤ ਏਜੰਸੀ ਦੇ ਦਫਤਰ ਵਿਖੇ ਪੁੱਜੇ। ਉਹ ਉਥੋਂ ਲਗਭਗ 3 ਘੰਟਿਆਂ ਬਾਅਦ ਬਾਹਰ ਨਿਕਲੇ। ਅਧਿਕਾਰੀਆਂ ਨੇ ਦੱਸਿਆ ਕਿ ਵਢੇਰਾ ਨੇ ਜਾਂਚ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ, ਇਸ ਲਈ ਉਨ੍ਹਾਂ ਦੇ ਬਿਆਨ ਨੂੰ ਦਰਜ ਨਾ ਕੀਤਾ ਜਾਏ । ਸ਼ੁੱਕਰਵਾਰ ਉਨ੍ਹਾਂ ਦੇ ਮੁੜ ਤੋਂ ਜਾਂਚ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਪਾਕਿ ’ਚ ਭਾਰਤੀ ਹਾਈ ਕਮਿਸ਼ਨਰ ਬਿਸਾਰੀਆ ਮਿਲੇ ਰਾਜਨਾਥ ਨੂੰ
NEXT STORY