ਨਵੀਂ ਦਿੱਲੀ, (ਭਾਸ਼ਾ)- ਅੰਡੇਮਾਨ-ਨਿਕੋਬਾਰ ਦੀਪ ਸਮੂਹ ਵਿਚ ਸ਼ਨੀਵਾਰ ਨੂੰ ਦਰਮਿਆਨੀ ਤੇਜ਼ੀ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਸਰਕਾਰੀ ਕੌਮੀ ਕੇਂਦਰ ਨੇ ਦਿੱਤੀ ਹੈ। ਕੇਂਦਰ ਨੇ ਦੱਸਿਆ ਕਿ ਟਾਪੂਆਂ ਦੇ ਇਸ ਇਲਾਕੇ ਵਿਚ ਸ਼ਾਮ 5.04 ਵਜੇ 5.1 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ ਲਗਭਗ 60 ਕਿਲੋਮੀਟਰ ਡੂੰਘਾਈ ਵਿਚ ਸੀ। ਅੰਡੇਮਾਨ-ਨਿਕੋਬਾਰ ਟਾਪੂਆਂ ਦੇ ਸਮੂਹ ’ਤੇ ਭੂਚਾਲ ਆਉਣ ਦੀ ਸੰਭਾਵਨਾ ਰਹਿੰਦੀ ਹੈ।
ਹੁਣ 1 ਜੂਨ ਨੂੰ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਕਪਾਟ
NEXT STORY